ਟਰੂਡੋ ਦੀ ਪਤਨੀ ਤੋਂ ਬਾਅਦ ਹੁਣ ਇਸ PM ਦੀ ਪਤਨੀ ਨੂੰ ਵੀ ਹੋਇਆ ਕੋਰੋਨਾ

03/15/2020 8:22:54 AM

ਮੈਡਰਿਡ— ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਲਗਭਗ 116 ਦੇਸ਼ ਇਸ ਮਾਰੂ ਛੂਤ ਦੀ ਬਿਮਾਰੀ ਨਾਲ ਪ੍ਰਭਾਵਿਤ ਹਨ। ਚੀਨ ਵਿਚ ਕੋਰੋਨੋ ਵਾਇਰਸ ਨਾਲ ਸਬੰਧਤ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕੋਰੋਨਾ ਵਾਇਰਸ ਨੂੰ 'ਮਹਾਂਮਾਰੀ' ਘੋਸ਼ਿਤ ਕੀਤਾ ਹੈ। ਆਮ ਲੋਕਾਂ ਦੇ ਨਾਲ-ਨਾਲ ਦੁਨੀਆ ਦੀਆਂ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਵੀ ਇਸ ਖਤਰਨਾਕ ਵਾਇਰਸ ਨਾਲ ਪ੍ਰਭਾਵਿਤ ਹੋਈਆਂ ਹਨ।

ਇਸ ਸੂਚੀ 'ਚ ਹੁਣ ਤਾਜ਼ਾ ਮਾਮਲਾ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਦੀ ਪਤਨੀ ਬੇਗੋਨਾ ਗੋਮਜ਼ ਦਾ ਹੈ, ਜੋ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਹੈ। ਉਨ੍ਹਾਂ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਇਕ ਉੱਚ ਸਰਕਾਰੀ ਸੂਤਰ ਨੇ ਕਿਹਾ ਕਿ ਪੀ. ਐੱਮ. ਤੇ ਉਨ੍ਹਾਂ ਦੀ ਪਤਨੀ ਦੋਵੇਂ 'ਸਿਹਤ ਅਧਿਕਾਰੀਆਂ ਵੱਲੋਂ ਦੱਸੇ ਰੋਕਥਾਮ ਉਪਾਵਾਂ ਦੀ ਪਾਲਣਾ ਕਰ ਰਹੇ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਹੈ।

 

ਉੱਥੇ ਹੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਹੈ, ਯਾਨੀ ਉਹ ਬਿਲਕੁਲ ਠੀਕ ਹਨ ਤੇ ਉਨ੍ਹਾਂ ਨੂੰ ਇਹ ਵਾਇਰਸ ਨਹੀਂ ਹੈ। ਟਰੰਪ ਨੇ ਸਥਾਨਕ ਸਮੇਂ ਮੁਤਾਬਕ, ਸ਼ੁੱਕਰਵਾਰ ਰਾਤ ਨੂੰ ਕੋਰੋਨਾ ਟੈਸਟ ਕਰਵਾਇਆ ਸੀ। ਟੈਸਟ ਦੇ ਨਤੀਜੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਸਾਹਮਣੇ ਆਏ ਹਨ।

 

ਨਾਮਵਰ ਸ਼ਖਸੀਅਤਾਂ 'ਚ ਸ਼ਾਮਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਵੀ ਕੋਵਿਡ -19 ਨਾਲ ਸੰਕ੍ਰਮਿਤ ਹੈ। ਹਾਲਾਂਕਿ, ਹੁਣ ਤੱਕ ਹਾਲਤ ਠੀਕ ਬਣੀ ਹੋਈ ਹੈ, ਜਦੋਂ ਕਿ ਜਸਟਿਨ ਟਰੂਡੋ 'ਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ ਪਰ ਫਿਰ ਵੀ ਉਹ ਵੱਖਰੇ ਰਹਿ ਰਹੇ ਹਨ।

ਇਹ ਵੀ ਪੜ੍ਹੋ ਖੁਸ਼ਖਬਰੀ! ਯੈੱਸ ਬੈਂਕ ਤੋਂ ਰੋਕ ਹਟਾਉਣ ਜਾ ਰਿਹੈ RBI, ਕਢਾ ਸਕੋਗੇ ਪੂਰੇ ਪੈਸੇ