ਰੋਜ਼ਾਨਾ ਅਖਰੋਟ ਖਾਣ ਨਾਲ ਘੱਟ ਹੁੰਦੈ ਦਿਲ ਦੀਆਂ ਬੀਮਾਰੀਆਂ ਦਾ ਖਤਰਾ

05/02/2019 10:59:40 PM

ਨਿਊਯਾਰਕ— ਇਕ ਅਧਿਐਨ ਮੁਤਾਬਕ ਰੋਜ਼ਾਨਾ ਮੁੱਠੀ ਭਰ ਅਖਰੋਟ ਖਾਣ ਨਾਲ ਕਾਰਡੀਵਸਕੁਲਰ ਡਿਜ਼ੀਜ਼ (ਸੀ. ਵੀ. ਸੀ.) ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਅਧਿਐਨ ਜਨਰਲ ਆਫ ਦਿ ਅਮਰੀਕਨ ਹਾਰਟ ਐਸੋਸੀਏਸ਼ਨ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਅਧਿਐਨ ’ਚ ਦੱਸਿਆ ਗਿਆ ਕਿ ਅਧਿਐਨ ’ਚ ਸ਼ਾਮਲ ਜਿਹੜੇ ਮੁਕਾਬਲੇਬਾਜ਼ਾਂ ਨੇ ਰੋਜ਼ਾਨਾ ਅਖਰੋਟ ਖਾਧੇ, ਉਨ੍ਹਾਂ ਦਾ ਬਲੱਡ ਨਾਰਮਲ ਹੋ ਗਿਆ। ਖੋਜਕਾਰਾਂ ਨੇ 30 ਤੋਂ 65 ਸਾਲ ਦੇ 45 ਮੁਕਾਬਲੇਬਾਜ਼ਾਂ ਨੂੰ ਸ਼ਾਮਲ ਕੀਤਾ ਜੋ ਵੱਧ ਭਾਰ ਅਤੇ ਮੋਟਾਪੇ ਤੋਂ ਪੀੜਤ ਸਨ। ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਮੁਕਾਬਲੇਬਾਜ਼ਾਂ ਨੂੰ 2 ਹਫਤੇ ਆਪਣੀ ਸਹੀ ਡਾਈਟ ਦਾ ਸੇਵਨ ਕਰਨ ਲਈ ਕਿਹਾ ਗਿਆ। ਜਦੋਂ ਉਨ੍ਹਾਂ ਨੇ ਆਪਣੀ ਡਾਈਟ ਦੇ ਨਾਲ-ਨਾਲ ਅਖਰੋਟ ਖਾਧੇ ਤਾਂ ਉਨ੍ਹਾਂ ਨੂੰ ਕਾਫੀ ਫਾਇਦਾ ਲੱਗਾ।


Baljit Singh

Content Editor

Related News