ਫੋਨ ਦੀ ਘੰਟੀ ਵੱਜਦੇ ਹੀ 'ਸਰਜਰੀ' ਵਿਚਾਲੇ ਛੱਡ ਭੱਜੀ ਟਿਕਟਾਕ ਸਟਾਰ, ਆਖ਼ਿਰ ਕਿਸ ਨੇ ਕੀਤਾ ਸੀ ਫੋਨ?

01/31/2022 6:05:53 PM

ਇਸਲਾਮਾਬਾਦ : ਪਾਕਿਸਤਾਨ ਦੀ ਟਿਕਟਾਕ ਸਟਾਰ ਹਰੀਮ ਸ਼ਾਹ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਨ੍ਹਾਂ ਨੇ ਲਿਪ ਜਾਬ ਯਾਨੀ ਲਿਪ ਸਰਜਰੀ ਤੋਂ ਬਾਅਦ ਆਪਣੀ ਇਕ ਵੀਡੀਓ ਪੋਸਟ ਕੀਤੀ ਹੈ। ਹਾਲਾਂਕਿ ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਹਰੀਮ ਸ਼ਾਹ ਨੇ ਸਿਰਫ਼ ਅੱਧੇ ਲਿਪ ਦੀ ਸਰਜਰੀ ਕਰਵਾਈ ਹੈ। ਵੀਡੀਓ ਵਿਚ ਉਨ੍ਹਾਂ ਨੂੰ ਸੁੱਜੇ ਹੋਏ ਬੁੱਲ੍ਹਾਂ ਨਾਲ ਦੇਖਿਆ ਜਾ ਸਕਦਾ ਹੈ। ਹਰੀਮ ਨੇ ਦੱਸਿਆ ਕਿ ਉਹ ਬੁੱਲ੍ਹਾਂ ਦੀ ਸਰਜਰੀ ਲਈ ਯੂ.ਕੇ. ਗਈ ਸੀ। ਅੱਧੀ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਇਕ ਫੋਨ ਆਇਆ ਅਤੇ ਦੱਸਿਆ ਗਿਆ ਕਿ ਪਾਕਿਸਤਾਨੀ ਐਫ.ਆਈ.ਏ. (ਫੈਡਰਲ ਇਨਵੈਸਟੀਗੇਸ਼ਨ ਏਜੰਸੀ) ਨੇ ਪਾਕਿਸਤਾਨ ਵਿਚ ਉਨ੍ਹਾਂ ਦੇ ਬੈਂਕ ਖਾਤੇ ਸੀਲ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਫੋਨ ਨੇ ਹਰੀਮ ਸ਼ਾਹ ਦੀ ਚਿੰਤਾ ਵਧਾ ਦਿੱਤੀ ਅਤੇ ਉਸ ਨੇ ਇਲਾਜ ਅੱਧ ਵਿਚਾਲੇ ਛੱਡਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ: 8 ਪਤਨੀਆਂ ਨਾਲ ਰਹਿ ਰਿਹੈ ਇਹ ਸ਼ਖ਼ਸ, ਕਿਸੇ ਕੁੜੀ ਨੇ ਵਿਆਹ ਤੋਂ ਨਹੀਂ ਕੀਤਾ ਇਨਕਾਰ, ਵਜ੍ਹਾ ਹੈ ਦਿਲਚਸਪ

ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ ’ਤੇ ਹਰੀਮ ਸ਼ਾਹ ਨੂੰ ਬ੍ਰਿਟਿਸ਼ ਪੌਂਡ ਦੇ 2 ਬੰਡਲਾਂ ਨਾਲ ਬੈਠੇ ਦੇਖਿਆ ਗਿਆ ਸੀ। ਨੋਟਾਂ ਦੇ ਬੰਡਲਾਂ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਇੰਨੀ ਵੱਡੀ ਰਕਮ ਲੈ ਕੇ ਪਾਕਿਸਤਾਨ ਤੋਂ ਲੰਡਨ ਆਈ ਹੈ। ਇਸ ਤੋਂ ਬਾਅਦ ਐਫ.ਆਈ.ਏ. ਨੇ ਬ੍ਰਿਟਿਸ਼ ਪੌਂਡ ਦੇ ਬੰਡਲਾਂ ਵਾਲੀ ਉਨ੍ਹਾਂ ਦੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਪਾਕਿਸਤਾਨ ਦੇ ਫੈਡਰਲ ਬੋਰਡ ਆਫ ਰੈਵੇਨਿਊ ਮੁਤਾਬਕ ਕੋਈ ਵੀ ਯਾਤਰੀ ਪਾਕਿਸਤਾਨ ਵਿਚ ਕਿਸੇ ਵੀ ਮਾਤਰਾ ਵਿਚ ਵਿਦੇਸ਼ੀ ਮੁਦਰਾ ਲਿਆ ਸਕਦਾ ਹੈ ਪਰ ਇਜਾਜ਼ਤ ਤੋਂ ਬਿਨਾਂ 10 ਹਜ਼ਾਰ ਡਾਲਰ ਤੋਂ ਵੱਧ ਵਿਦੇਸ਼ੀ ਮੁਦਰਾ ਬਾਹਰ ਲੈ ਕੇ ਨਹੀਂ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਕਾਂਗੋ ’ਚ 5 ਸਾਲ ਪਹਿਲਾਂ ਵਾਪਰੀ ਇਸ ਘਟਨਾ ਸਬੰਧੀ ਇਕੱਠਿਆਂ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ


cherry

Content Editor

Related News