WHO ਨੇ ਪੱਛਮੀ ਏਸ਼ੀਆਈ ਦੇਸ਼ਾਂ ਨੂੰ ਕੋਰੋਨਾ ਸਬੰਧੀ ਦਿੱਤੀ ਇਹ ਚਿਤਾਵਨੀ

11/19/2020 10:02:42 PM

ਦੁਬਈ- ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ ਨੇ ਕਿਹਾ ਕਿ ਠੰਡ ਦੇ ਮੌਸਮ ਦੇ ਨੇੜੇ ਆਉਂਦਿਆਂ ਹੀ ਪੂਰੇ ਪੱਛਮੀ ਏਸ਼ੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਸੰਕਰਮਣ ਨਾਲ ਵੱਡੀ ਗਿਣਤੀ ਵਿਚ ਮੌਤਾਂ ਨੂੰ ਰੋਕਣ ਲਈ ਦੇਸ਼ਾਂ ਨੂੰ ਪਾਬੰਦੀਆਂ ਹੋਰ ਸਖ਼ਤ ਕਰਨ ਅਤੇ ਬਚਾਅ ਦੇ ਕਦਮ ਚੁੱਕਣ ਦੀ ਜ਼ਰੂਰਤ ਹੈ।

ਸੰਗਠਨ ਦੇ ਪੂਰਬੀ ਭੂ-ਮੱਧ ਸਾਗਰੀ ਖੇਤਰ ਦੇ ਨਿਰਦੇਸ਼ਕ ਅਹਿਮਦ ਅਲ ਮੰਧਾਰੀ ਨੇ ਕਾਹਿਰਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਦੇਸ਼ਾਂ ਨੇ ਸਾਲ ਦੀ ਸ਼ੁਰੂਆਤ ਵਿਚ ਸਖ਼ਤ ਤਾਲਾਬੰਦੀ ਲਾਗੂ ਕੀਤੀ ਪਰ ਹੁਣ ਉਹ ਢਿੱਲ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਤੋਂ ਬਚਣ ਲਈ ਜ਼ਰੂਰੀ ਉਪਾਵਾਂ ਦੇ ਨਾਲ-ਨਾਲ ਸਮਾਜਕ ਦੂਰੀ ਰੱਖਣੀ ਵੀ ਜ਼ਰੂਰੀ ਹੈ ਤੇ ਮਾਸਕ ਲਗਾਉਣਾ ਵੀ ਬਹੁਤ ਜ਼ਰੂਰੀ ਹੈ। 

ਲੋਕਾਂ ਵਲੋਂ ਹਿਦਾਇਤਾਂ ਨੂੰ ਚੰਗੀ ਤਰ੍ਹਾਂ ਨਾ ਮੰਨਣ ਦਾ ਨਤੀਜਾ ਇਹ ਹੈ ਕਿ ਖੇਤਰ ਭਰ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਖੇਤਰੀ ਨਿਰਦੇਸ਼ਕ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਵਾਇਰਸ ਨਾਲ ਖੇਤਰ ਵਿਚ 36 ਲੱਖ ਤੋਂ ਵੱਧ ਲੋਕ ਬੀਮਾਰੀ ਹੋਏ ਹਨ ਤੇ 76 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇੰਨਾ ਹੀ ਨਹੀਂ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੈ। ਉਨ੍ਹਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਲਗਾਏ ਜਾ ਰਹੇ ਅੰਦਾਜ਼ਿਆਂ ਨੂੰ ਹਕੀਕਤ ਵਿਚ ਬਦਲਣ ਤੋਂ ਰੋਕਮ ਲਈ ਸੁਰੱਖਿਆਤਮਕ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਹੈ। 
    

Sanjeev

This news is Content Editor Sanjeev