WHO ਦੀ ਚਿਤਾਵਨੀ, ਲਾਕਡਾਊਨ ਤੋਂ ਇਲਾਵਾ ਚੁੱਕਣੇ ਪੈਣਗੇ ਇਹ ਜ਼ਰੂਰੀ ਕਦਮ

03/22/2020 9:24:18 PM

ਲੰਡਨ- ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਨੂੰ ਹਰਾਉਣ ਲਈ ਸ਼ਹਿਰਾਂ ਤੇ ਦੇਸ਼ਾਂ ਨੂੰ ਲਾਕਡਾਊਨ ਕਰਨ ਨਾਲ ਹੀ ਕੰਮ ਨਹੀਂ ਚੱਲੇਗਾ। ਲਾਕਡਾਊਨ ਦੇ ਨਾਲ ਜਨਤਾ ਦੀ ਸਿਹਤ ਦੇ ਲਈ ਲੋੜੀਂਦੇ ਕਦਮ ਚੁੱਕਦੇ ਰਹਿਣਾ ਹੋਵੇਗਾ, ਨਹੀਂ ਤਾਂ ਇਹ ਬੀਮਾਰੀ ਫਿਰ ਪੈਦਾ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਐਮਰਜੰਸੀ ਮਾਹਰ ਮਾਈਕ ਰਾਇਨ ਨੇ ਬੀਬੀਸੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਕੋਰੋਨਾਵਾਇਰਸ ਕਾਰਨ ਫੈਲੀ ਬੀਮਾਰੀ ਤੋਂ ਨਿਪਟਣ ਲਈ ਕਿਸੇ ਦੇਸ਼ ਨੂੰ ਸਿਰਫ ਲਾਕਡਾਊਨ ਦੇ ਭਰੋਸੇ ਹੀ ਨਹੀਂ ਰਹਿਣਾ ਚਾਹੀਦਾ।

PunjabKesari

ਰਾਇਨ ਨੇ ਕਿਹਾ ਕਿ ਇਹ ਬੀਮਾਰੀ ਦੁਬਾਰਾ ਨਾ ਪੈਦਾ ਹੋਵੇ ਇਸ ਦੇ ਜਨਤਾ ਦੀ ਸਿਹਤ ਦੇ ਸਾਰੇ ਉਪਾਅ ਕਰਨੇ ਹੋਣਗੇ। ਸਾਨੂੰ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਬੀਮਾਰ ਤੇ ਇਨਫੈਕਟਡ ਹੋਏ ਲੋਕਾਂ ਦਾ ਪਤਾ ਲਾਉਣਾ ਹੋਵੇਗਾ। ਫਿਰ ਇਹਨਾਂ ਸਾਰਿਆਂ ਨੂੰ ਆਈਸੋਲੇਟ ਕਰਨ ਠੀਕ ਤਰ੍ਹਾਂ ਉਹਨਾਂ ਦਾ ਇਲਾਜ ਕਰਨਾ ਹੋਵੇਗਾ। ਰਾਇਨ ਨੇ ਕਿਹਾ ਕਿ ਖਤਰਾ ਤਾਂ ਲਾਕਡਾਊਨ ਤੋਂ ਵੀ ਹੈ। ਜੇਕਰ ਹੁਣੇ ਬੀਮਾਰ ਤੇ ਇਨਫੈਕਟਡ ਲੋਕਾਂ ਦਾ ਪਤਾ ਕਰਕੇ ਉਹਨਾਂ ਦਾ ਇਲਾਜ ਸ਼ੁਰੂ ਨਹੀਂ ਕਰਦੇ ਤਾਂ ਲਾਕਡਾਊਨ ਹਟਣ ਦੀ ਸਥਿਤੀ ਵਿਚ ਇਸ ਬੀਮਾਰੀ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਸਕਦੀ ਹੈ।

PunjabKesari

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਤਾਈਵਾਨ ਸਣੇ ਕਈ ਦੇਸ਼ ਵਿਸ਼ਵ ਸਿਹਤ ਸੰਗਠਨ ਦੀ ਨਿੰਦਾ ਕਰ ਰਹੇ ਹਨ। ਤਾਈਵਾਨ ਦਾ ਕਹਿਣਾ ਹੈ ਕਿ ਸੰਗਠਨ ਸਮੇਂ 'ਤੇ ਇਸ ਸੰਕਟ ਦੀ ਚਿਤਾਵਨੀ ਦੇਣ ਵਿਚ ਅਸਫਲ ਰਿਹਾ ਹੈ। ਤਾਈਵਾਨ ਦਾ ਕਹਿਣਾ ਹੈ ਕਿ ਉਸ ਨੇ ਵੁਹਾਨ ਤੋਂ ਸ਼ੁਰੂ ਹੋਈ ਇਸ ਬੀਮਾਰੀ ਦੇ ਬਾਰੇ ਵਿਚ ਵਿਸ਼ਵ ਸਿਹਤ ਸੰਗਠਨ ਤੇ ਅੰਤਰਰਾਸ਼ਟਰੀ ਸਿਹਤ ਰੈਗੂਲੇਟਰੀ ਨੂੰ 31 ਦਸੰਬਰ ਨੂੰ ਹੀ ਸਾਵਧਾਨ ਕਰ ਦਿੱਤਾ ਸੀ। ਦੱਸ ਦਈਏ ਕਿ ਚੀਨ ਵਲੋਂ ਆਪਣਾ ਹਿੱਸਾ ਦੱਸੇ ਜਾਣ ਦੀ ਜ਼ਿੱਦ ਕਾਰਨ ਤਾਈਵਾਨ ਨੂੰ ਵਿਸ਼ਵ ਸਿਹਤ ਸੰਗਠਨ ਨੇ ਉਸ ਨੂੰ ਸੰਗਠਨ ਤੋਂ ਬਾਹਰ ਰੱਖਿਆ ਹੈ।

PunjabKesari

ਤਾਈਵਾਨ ਦੇ ਅਧਿਕਾਰੀਆਂ ਦਾ ਦੋਸ਼ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਵੀ ਵਿਸ਼ਵ ਸਿਹਤ ਸੰਗਠਨ ਨੇ ਹੋਰਾਂ ਦੇਸ਼ਾਂ ਨੂੰ ਕੋਵਿਡ-19 ਦੀ ਭਿਆਨਕਤਾ ਬਾਰੇ ਸਾਵਧਾਨ ਨਹੀਂ ਕੀਤਾ। ਸੰਗਠਨ ਦੇ ਮੁਖੀ ਟੇਡ੍ਰੋਸ ਐਡਹੇਨਮ ਵਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸ਼ਲਾਘਾ ਕਰਨ ਦੀ ਵੀ ਬਹੁਤ ਨਿੰਦਾ ਹੋ ਰਹੀ ਹੈ। ਟੇਡ੍ਰੋਸ ਨੇ ਕਿਹਾ ਸੀ ਕਿ ਬੀਮਾਰੀ ਤੋਂ ਨਿਪਟਣ ਵਿਚ ਜਿਨਪਿੰਗ ਨੇ ਬਹੁਤ ਚੰਗਾ ਕੰਮ ਕੀਤਾ ਹੈ।

PunjabKesari

ਉਥੇ ਹੀ ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨ ਦੀ ਸਰਕਾਰ ਨੇ ਇਸ ਮਾਮਲੇ ਨੂੰ ਪਹਿਲਾਂ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਕੰਟਰੋਲ ਤੋਂ ਬਾਹਰ ਹੋਣ 'ਤੇ ਉਸ ਨੂੰ ਸੰਕਟ ਦੀ ਗੰਭੀਰਤਾ ਨੂੰ ਸਵਿਕਾਰ ਕਰਨਾ ਪਿਆ। ਵਾਇਰਸ ਦੇ ਨਾਮਕਰਨ ਨੂੰ ਲੈ ਕੇ ਵੀ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੀ ਬਹੁਤ ਨਿੰਦਾ ਹੋ ਰਹੀ ਹੈ। ਤਾਈਵਾਨ ਦੇ ਲੋਕਾਂ ਦਾ ਦੋਸ਼ ਹੈ ਕਿ ਚੀਨ ਦੇ ਦਬਾਅ ਵਿਚ ਵਿਸ਼ਵ ਸਿਹਤ ਸੰਗਠਨ ਨੇ ਮੱਧ ਜਨਵਰੀ ਵਿਚ ਇਸ ਬੀਮਾਰੀ ਦੇ ਖਤਰੇ ਨੂੰ ਘੱਟ ਦੱਸਿਆ ਪਰ ਖੁਦ ਚੀਨ ਦੇ ਸਿਹਤ ਮੰਤਰਾਲਾ ਨੇ 20 ਜਨਵਰੀ ਨੂੰ ਇਸ ਦੀ ਭਿਆਨਕਤਾ ਦੱਸ ਦਿੱਤੀ।


Baljit Singh

Content Editor

Related News