ਭਾਰਤ ਬਾਇਓਟੈੱਕ ਤੋਂ ਕੋਵੈਕਸੀਨ ਦੇ ਸੰਬੰਧ ''ਚ ਸਪੱਸ਼ਟੀਕਰਨ ਇਸ ਹਫਤੇ ਦੇ ਆਖਿਰ ਤੱਕ ਮਿਲਣ ਦੀ ਉਮੀਦ

10/28/2021 2:15:15 AM

ਸੰਯੁਕਤ ਰਾਸ਼ਟਰ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੇ ਸਵਦੇਸ਼ੀ ਨਿਰਮਿਤ ਕੋਰੋਨਾ ਰੋਕੂ ਟੀਕੇ 'ਕੋਵੈਕਸੀਨ' ਨੂੰ ਐਮਰਜੈਂਸੀ ਵਰਤੋਂ ਦੀ ਸੂਚੀ 'ਚ ਸ਼ਾਮਲ ਕਰਨ ਲਈ ਅੰਤਰਿਮ 'ਲਾਭ ਜੋਖਮ ਮੁਲਾਂਕਣ' ਕਰਨ ਦੇ ਲਈ ਭਾਰਤ ਬਾਇਓਟੈੱਕ ਤੋਂ ਮੰਗਿਆ ਗਿਆ 'ਵਾਧੂ ਸਪੱਸ਼ਟਰੀਕਰਨ' ਇਸ ਹਫਤੇ ਦੇ ਆਖਿਰ ਤੱਕ ਪ੍ਰਾਪਤ ਹੋਣ ਦੀ ਉਮੀਦ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਸਪੱਸ਼ਟੀਕਰਨ ਪ੍ਰਾਪਤ ਹੋਣ ਤੋਂ ਬਾਅਦ ਅੰਤਰਿਮ ਮੁਲਾਂਕਣ ਲਈ ਤਿੰਨ ਨਵੰਬਰ ਨੂੰ ਬੈਠਕ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 'ਯੂਰਪ 'ਚ ਪਿਛਲੇ ਹਫ਼ਤੇ ਕੋਰੋਨਾ ਦੇ ਮਾਮਲਿਆਂ ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਦਰਜ ਕੀਤਾ ਗਿਆ ਵਾਧਾ'

ਡਬਲਯੂ.ਐੱਚ.ਓ. ਨੇ ਟਵੀਟ ਕੀਤਾ, ਐਮਰਜੈਂਸੀ ਵਰਤੋਂ ਸੂਚੀ (ਈ.ਯੂ.ਐੱਲ.) 'ਚ ਸ਼ਾਮਲ ਕਰਨ ਦੇ ਬਾਰੇ 'ਚ ਸੰਗਠਨ ਦਾ ਤਕਨੀਕੀ ਸਲਾਹਕਾਰ ਸਮੂਹ, ਇਕ ਸੁਤੰਤਰ ਸਲਾਹਕਾਰ ਸਮੂਹ ਹੈ ਜੋ ਕਿ ਡਬਲਯੂ.ਐੱਚ.ਓ. ਨੂੰ ਇਸ ਦੀ ਸਿਫਾਰਿਸ਼ ਕਰਦੀ ਹੈ ਕਿ ਕਿਸੇ ਕੋਵਿਡ-19 ਰੋਕੂ ਟੀਕੇ ਨੂੰ ਈ.ਯੂ.ਐੱਲ. ਪ੍ਰਕਿਰਿਆ ਤਹਿਤ ਐਮਰਜੈਂਸੀ ਇਸਤੇਮਾਲ ਲਈ ਸੂਚੀਬੱਧ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਚਿੰਤਾ 'ਚ ਆਇਆ ਚੀਨ, ਹੁਣ 3 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ

ਤਕਨੀਕੀ ਸਲਾਹਕਾਰ ਸਮੂਹ ਨੇ ਮੰਗਲਵਾਰ ਨੂੰ ਭਾਰਤ ਦੇ ਸਵਦੇਸ਼ੀ ਟੀਕੇ ਨੂੰ ਐਮਰਜੈਂਸੀ ਵਰਤੋਂ ਸੂਚੀ 'ਚ ਸ਼ਾਮਲ ਕਰਨ ਲਈ ਕੋਵੈਕਸੀਨ ਦੇ ਅੰਕੜਿਆਂ ਦੀ ਸਮੀਖਿਆ ਕਰਨ ਲਈ ਬੈਠਕ ਕੀਤੀ। ਇਸ ਦੌਰਾਨ ਫੈਸਲਾ ਕੀਤਾ ਗਿਆ ਸੀ ਕਿ ਟੀਕੇ ਦੀ ਗਲੋਬਲ ਵਰਤੋਂ ਦੇ ਮੱਦੇਨਜ਼ਰ ਅੰਤਿਮ ਲਾਭ-ਜੋਖਮ ਮੁਲਾਂਕਣ ਲਈ ਨਿਰਮਾਤਾ ਤੋਂ ਵਾਧੂ ਸਪੱਸ਼ਟੀਕਰਨ ਮੰਗੇ ਜਾਣ ਦੀ ਲੋੜ ਹੈ। ਡਬਲਯੂ.ਐੱਚ.ਓ. ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ਸਮੂਹ ਨੂੰ ਨਿਰਮਾਤਾ (ਭਾਰਤ ਬਾਇਓਟੈੱਕ) ਤੋਂ ਇਹ ਸਪੱਸ਼ਟੀਕਰਨ ਇਸ ਹਫਤੇ ਦੇ ਆਖਿਰ ਤੱਕ ਮਿਲਣ ਦੀ ਸੰਭਾਵਨਾ ਹੈ ਜਿਸ 'ਤੇ ਤਿੰਨ ਨਵੰਬਰ ਨੂੰ ਬੈਠਕ ਕਰਨ ਦਾ ਟੀਚਾ ਹੈ।

ਇਹ ਵੀ ਪੜ੍ਹੋ : ਮਾਸਕੋ ਜਾ ਰਹੀ ਉਡਾਣ ਧਮਕੀ ਭਰੇ ਮੈਸੇਜ ਮਿਲਣ ਤੋਂ ਬਾਅਦ ਕਾਹਿਰਾ ਪਰਤੀ

 ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar