ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼

01/14/2022 2:30:22 PM

ਜਿਨੇਵਾ (ਵਾਰਤਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਇਕ ਪੈਨਲ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ਼ ਲਈ ਅਤੇ ਓਮੀਕਰੋਨ ਦੇ ਪ੍ਰਸਾਰ ’ਤੇ ਰੋਕ ਲਾਉਣ ਲਈ ਐਲੀ ਲਿਲੀ ਅਤੇ ਗਲੈਕਸੋਸਮਿਥਕਲਾਈਨ ਅਤੇ ਵੀਰ ਬਾਇਓਟੈਕਨਾਲੋਜੀ ਦੀਆਂ ਦਵਾਈਆਂ ਦਾ ਇਸਤੇਮਾਲ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਡਬਲਯੂ.ਐਚ.ਓ. ਨੇ ਕਿਹਾ ਕਿ ਇਸ ਸਮੇਂ ਦੁਨੀਆ ਦੇ 149 ਦੇਸ਼ਾਂ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ’ਤੇ ਵੈਕਸੀਨ ਸਮੇਤ ਕਈ ਤਰ੍ਹਾਂ ਦੇ ਉਪਾਅ ਬੇਅਸਰ ਸਾਬਿਤ ਹੋ ਰਹੇ ਹਨ। ਕਈ ਦੇਸ਼ਾਂ ਵਿਚ ਡੈਲਟਾ ਵੇਰੀਐਂਟ ਦੀ ਜਗ੍ਹਾ ਓਮੀਕਰੋਨ ਲੈ ਚੁੱਕਾ ਹੈ। ਅਜਿਹੇ ਵਿਚ ਸਰਕਾਰਾਂ ਅਤੇ ਵਿਗਿਆਨੀ ਇਸ ਤੋਂ ਨਿਜਾਤ ਪਾਉਣ ਲਈ ਹਰ ਤਰ੍ਹਾਂ ਦੇ ਟੈਸਟ, ਪਾਬੰਦੀਆਂ ਅਤੇ ਦਵਾਈਆਂ ਵਿਚ ਉਲਝੇ ਹੋਏ ਹਨ।

ਇਹ ਵੀ ਪੜ੍ਹੋ: ਸਾਵਧਾਨ! ਭਾਰਤ 'ਚ ਡੈਲਟਾ ਵੇਰੀਐਂਟ ਕਾਰਨ ਪੈਦਾ ਹੋਏ ਭਿਆਨਕ ਹਾਲਾਤ ਮੁੜ ਸਾਹਮਣੇ ਆਉਣ ਦਾ ਖ਼ਤਰਾ

ਡਬਲਯੂ.ਐਚ.ਓ. ਨੇ ਕੋਰਟੀਕਰਸਟੇਰੋਇਡ ਦੇ ਸੁਮੇਲ ਨਾਲ ਓਲੂਮਿਏਂਟ ਬਰਾਂਡ ਤਹਿਤ ਵੇਚੇ ਜਾਣ ਵਾਲੇ ਲਿਲੀ ਦੇ ਬਾਰੀਸੀਟਿਨਿਬ ਦਾ ਇਸਤੇਮਾਲ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ਼ ਲਈ ਸੁਝਾਇਆ ਹੈ। ਇਸ ਦੇ ਇਲਾਵਾ, ਗਲੈਕਸੋਸਮਿਥਕਲਾਈਨ ਅਤੇ ਵੀਰ ਬਾਇਓਟੈਕਨਾਲੋਜੀ ਦੀ ਐਂਟੀਬਾਡੀ ਥੇਰੇਪੀ ਨੂੰ ਉਨ੍ਹਾਂ ਮਰੀਜ਼ਾਂ ਲਈ ਉਪਯੋਗੀ ਦੱਸਿਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ ਪਰ ਅੱਗੇ ਚੱਲ ਕੇ ਉਨ੍ਹਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਜ਼ਿਆਦਾ ਜਤਾਈ ਗਈ ਹੈ।

ਇਹ ਵੀ ਪੜ੍ਹੋ: ਅਫਰੀਕਾ ’ਚ ਓਮੀਕਰੋਨ ਤੋਂ ਆਈ ਮਹਾਮਾਰੀ ਦੀ ਚੌਥੀ ਲਹਿਰ ’ਚ 6 ਹਫ਼ਤਿਆਂ ਬਾਅਦ ਆਉਣ ਲੱਗੀ ਗਿਰਾਵਟ: WHO

ਇਹ ਧਿਆਨਦੇਣ ਯੋਗ ਹੈ ਕਿ ਹੁਣ ਤੱਕ ਜੀ.ਐਸ.ਕੇ.-ਵੀਰ ਦੀ ਇਕ-ਇਕ ਮੋਨੋਕਲੋਨਲ ਐਂਟੀਬਾਡੀ ਥੈਰੇਪੀ ਪ੍ਰਯੋਗਸ਼ਾਲਾ ਪ੍ਰੀਖਣਾਂ ਵਿਚ ਓਮੀਕਰੋਨ ਖ਼ਿਲਾਫ਼ ਪ੍ਰਭਾਵਸ਼ੀਲ ਦਿਖਾਈ ਦਿੱਤੀ ਹੈ, ਜਦੋਂਕਿ ਇਸ ਤਰ੍ਹਾਂ ਦੇ ਪ੍ਰੀਖਣਾਂ ਵਿਚ ਐਲੀ ਲਿਲੀ ਐਂਡ ਕੰਪਨੀ (ਐਲ.ਐਲ.ਵਾਈ.ਐਨ) ਅਤੇ ਰੇਜੇਨਰਾਨ ਫਰਮਾਸਿਊਟੀਕਲਜ਼ (ਆਰ.ਈ.ਜੀ.ਐਨ.ਓ.) ਦੀਆਂ ਦਵਾਈਆਂ ਨੇ ਅਜੇ ਓਨਾ ਅਸਰ ਨਹੀਂ ਦਿਖਾਇਆ ਹੈ।

ਇਹ ਵੀ ਪੜ੍ਹੋ: ਤਾਲਿਬਾਨ ਦੀ ਵਾਪਸੀ ਤੋਂ ਬਾਅਦ ਤੰਗਹਾਲੀ ’ਚ ਪਹੁੰਚਿਆ ਅਫ਼ਗਾਨਿਸਤਾਨ, 50 ਫ਼ੀਸਦੀ ਫੈਕਟਰੀਆਂ ਬੰਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry