WHO, IMF ਨੇ ਕਿਹਾ ਕਿ ਨੌਕਰੀਆਂ ਬਚਾਉਣ ਲਈ ਜੀਵਨ ਬਚਾਉਣਾ ਲਾਜ਼ਮੀ

04/04/2020 10:33:06 PM

ਜਿਨੇਵਾ (ਏ.ਐਫ.ਪੀ.)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਤੇ ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ.) ਦੇ ਮੁਖੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਸਾਰਕ ਮਹਾਮਾਰੀ ਵਿਚ ਜ਼ਿੰਦਗੀਆਂ ਬਚਾਉਣਾ ਲਾਜ਼ਮੀ ਹੈ। ਉਨ੍ਹਾਂ ਨੇ ਇਸ ਸੰਕਟ ਨੂੰ ਮਨੁੱਖਤਾ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਸੰਕਟ ਵਿਚੋਂ ਇਕ ਕਰਾਰ ਦਿੱਤਾ। ਡਬਲਿਊ.ਐਚ.ਓ. ਮਹਾਨਿਦੇਸ਼ਕ ਤੇਦਰੋਸ ਅਦਹਾਨੋਮ ਗ੍ਰੇਬੇਯਸਸ ਅਤੇ ਆਈ.ਐਮ.ਐਫ. ਮੈਨੇਜਮੈਂਟ ਡਾਇਰੈਕਟਰ ਕ੍ਰਿਸਤਾਲੀਨਾ ਜਾਜੀਏਵਾ ਨੇ ਕਿਹਾ ਕਿ ਆਰਥਿਕ ਗਤੀਵਿਧੀ ਨੂੰ ਸੰਭਾਲਣ ਲਈ ਕੋਵਿਡ -19 ਵਾਇਰਸ ਨੂੰ ਕੰਟਰੋਲ ਕਰਨਾ ਪਹਿਲੀ ਜ਼ਰੂਰਤ ਹੈ। ਹਾਲਾਂਕਿ ਉਨ੍ਹਾਂ ਨੇ ਕਬੂਲ ਕੀਤਾ ਕਿ ਸਹੀ ਸੰਤੁਲਨ ਬਿਠਾਉਣਾ ਮੁਸ਼ਕਲ ਹੈ। ਸੰਸਾਰਕ ਅਰਥਵਿਵਸਥਾ ਕੋਰੋਨਾ ਵਾਇਰਸ ਅਤੇ ਸਬੰਧਿਤ ਬੰਦ ਦੇ ਚੱਲਦੇ ਡਾਵਾਂਡੋਲ ਹੋ ਗਈ ਹੈ, ਜਿੱਥੇ ਅੱਧੀ ਤੋਂ ਜ਼ਿਆਦਾ ਆਬਾਦੀ ਕਿਸੇ ਨਾ ਕਿਸੇ ਤਰ੍ਹਾਂ ਘਰ ਦੇ ਅੰਦਰ ਰਹਿਣ ਦੇ ਹੁਕਮਾਂ ਨੂੰ ਪਾਲਨ ਕਰ ਰਹੀ ਹੈ।

ਕੋਵਿਡ-19 50,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 10 ਲੱਖ ਤੋਂ ਜ਼ਿਆਦਾ ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਤੇਦਰੋਸ ਅਤੇ ਜਾਰਜੀਏਵਾ ਨੇ ਬ੍ਰਿਟਿਸ਼ ਨਿਊਜ਼ ਪੱਤਰ ਦਿ ਡੇਲੀ ਟੈਲੀਗ੍ਰਾਫ ਵਿਚ ਸਾਂਝੇ ਲੇਖ ਵਿਚ ਕਿਹਾ ਕਿ ਵਿਸ਼ਵ ਕੋਵਿਡ-19 ਪ੍ਰਤੀ ਪ੍ਰਤੀਕਿਰਿਆ ਦੇ ਰਿਹਾ ਹੈ, ਇਕ ਤੋਂ ਬਾਅਦ ਇਕ ਦੇਸ਼ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀ ਲੋੜ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਸਮਾਜ ਅਤੇ ਅਰਥਵਿਵਸਥਾ ਦੀ ਰਫਤਾਰ ਰੋਕਣ ਦੀ ਕੀਮਤ 'ਤੇ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵਾਲ ਇਹ ਹੈ ਕਿ ਜਾਂ ਤਾਂ ਜ਼ਿੰਦਗੀ ਬਚਾਓ ਜਾਂ ਨੌਕਰੀਆਂ। ਇਹ ਇਕ ਗਲਤ ਧਾਰਣਾ ਹੈ। ਵਾਇਰਸ ਨੂੰ ਕੰਟਰੋਲ ਵਿਚ ਲਿਆਉਣਾ ਹੈ ਨੌਕਰੀਆਂ ਬਚਾਉਣ ਦੀ ਪਹਿਲੀ ਲੋੜ ਹੈ। ਦੋਹਾਂ ਨੇ ਕਿਹਾ ਕਿ ਕਈ ਦੇਸ਼ਾਂ ਖਾਸ ਕਰਕੇ ਗਰੀਬ ਦੇਸ਼ਾਂ ਵਿਚ ਸਿਹਤ ਤੰਤਰ ਕੋਵਿਡ-19 ਦੇ ਮਰੀਜ਼ਾਂ ਨੂੰ ਮਾਰ ਝੱਲਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਦੇਸ਼ਾਂ ਤੋਂ ਸਿਹਤ ਸਹੂਲਤਾਂ 'ਤੇ ਖਰਚ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ ਕਿ ਸੰਸਾਰਕ ਸਿਹਤ ਸੰਕਟ ਦੀ ਦਿਸ਼ਾ ਅਤੇ ਸੰਸਾਰਕ ਅਰਥਵਿਵਸਥਾ ਦੀ ਦਸ਼ਾ ਇਕ-ਦੂਜੇ ਨਾਲ ਬੰਧੀ ਹੋਈ ਹੈ। ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਸੰਸਾਰਕ ਮਹਾਮਾਰੀ ਨਾਲ ਨਜਿੱਠਣਾ ਜ਼ਰੂਰੀ ਹੈ।


Sunny Mehra

Content Editor

Related News