ਆਸਟ੍ਰੇਲੀਆ ਦੇ ਜੰਗਲਾਂ ''ਚੋਂ ਮਿਲਿਆ ਸਫੈਦ ਸੱਪ, ਦੇਖ ਕੇ ਤੁਸੀਂ ਵੀ ਹੋਵੋਗੇ ਹੈਰਾਨ

08/01/2017 12:27:24 PM

ਸਿਡਨੀ— ਸੱਪ ਦਾ ਨਾਂ ਦਿਮਾਗ ਵਿਚ ਆਉਂਦੇ ਹੀ ਕਾਲੇ-ਭੂਰੇ ਰੰਗ ਦੀ ਰੇਂਗਦੀ ਚੀਜ਼ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਇਹ ਸੋਚ ਕੇ ਹਰ ਕੋਈ ਡਰ ਜਾਂਦਾ ਹੈ। ਪਰ ਹੁਣ ਜ਼ਰਾ ਆਪਣੇ ਸੋਚਣ ਦਾ ਦਾਇਰਾ ਥੋੜ੍ਹਾ ਵੱਡਾ ਕਰ ਲਵੋ, ਕਿਉਂਕਿ ਇਕ ਸਫੈਦ ਰੰਗ ਦਾ ਸੱਪ ਮਿਲਿਆ ਹੈ। ਇਹ ਸਫੈਦ ਰੰਗ ਦਾ ਸੱਪ ਆਸਟਰੇਲੀਆ ਵਿਚ ਮਿਲਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸਫੈਦ ਸੱਪ ਵੱਖਰੀ ਤਰ੍ਹਾਂ ਦੇ ਜੇਨੈਟਿਕ ਬਦਲਾਵਾਂ ਨਾਲ ਪੈਦਾ ਹੋਇਆ।
ਇਸ ਸੱਪ ਨੂੰ ਜੰਗਲ ਵਿਚੋਂ ਫੜਿਆ ਗਿਆ ਸੀ। ਸੱਪ ਦੀਆਂ ਕੁਝ ਤਸਵੀਰਾਂ ਟੈਰੀਟਰੀ ਵਾਈਲਡਲਾਈਫ ਪਾਰਕ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਕੀਤੀਆਂ ਹਨ। ਇਹ ਸੱਪ ਟੈਰੀਟਰੀ ਵਾਈਲਡਲਾਈਫ ਪਾਰਕ ਵਲੋਂ ਫੜਿਆ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਨੂੰ ਫੜਨ ਤੋਂ ਬਾਅਦ ਵਾਈਲਡਲਾਈਫ ਅਥਾਰਿਟੀ ਨੂੰ ਸੌਂਪ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਕ ਇਹ ਸੱਪ ਸਲੇਟੀ-ਗਰੇਅ ਰੰਗ ਦੇ ਸੱਪਾਂ ਵਾਲੀ ਪ੍ਰਜਾਤੀ ਦਾ ਹੈ। ਇਹ ਸੱਪ ਘੱਟ ਖਤਰਨਾਕ ਹੁੰਦੇ ਹਨ, ਜੋ ਕਿ ਆਸਟ੍ਰੇਲੀਆ ਵਿਚ ਪਾਏ ਜਾਂਦੇ ਹਨ। ਸੱਪ ਦੀਆਂ ਤਸਵੀਰਾਂ ਨੂੰ ਪੋਸਟ ਕਰਨ ਤੋਂ ਬਾਅਦ ਪਾਰਕ ਵਲੋਂ ਪੇਜ਼ 'ਤੇ ਟਿੱਪਣੀ ਕਰ ਕੇ ਇਹ ਸਪੱਸ਼ਟ ਵੀ ਕੀਤਾ ਗਿਆ ਹੈ ਕਿ ਇਹ ਐਲਬੀਨੋ ਨਹੀਂ ਲਿਯੂਸਿਸਟਿਕ ਸੱਪ ਹੈ, ਕਿਉਂਕਿ ਜਾਨਵਰਾਂ ਵਿਚ ਰੰਗ ਦੀ ਕਮੀ ਹੁੰਦੀ ਹੈ। ਇਸ ਸਫੈਦ ਸੱਪ ਦੀਆਂ ਅੱਖਾਂ ਇਹ ਸਾਬਤ ਕਰਦੀਆਂ ਹਨ ਕਿ ਇਹ ਲਿਯੂਸਿਸਟਿਕ ਸੱਪ ਹੈ, ਕਿਉਂਕਿ ਐਲਬੀਨੋ ਜਾਨਵਰਾਂ ਦੀਆਂ ਅੱਖਾਂ ਗੁਲਾਬੀ ਹੁੰਦੀਆਂ ਹਨ। ਇਸ ਦੁਰਲੱਭ ਕਿਸਮ ਦੇ ਸੱਪ ਨੂੰ ਦੇਖ ਕੇ ਲੋਕ ਹੈਰਾਨ ਹਨ।