ਅਮਰੀਕਾ ਨੇ ਤੁਰਕੀ ''ਤੇ ਰੋਕ ਲਗਾਉਣ ਦੀ ਧਮਕੀ ਦਿੱਤੀ

10/12/2019 10:55:51 AM

ਵਾਸ਼ਿੰਗਟਨ— ਉੱਤਰੀ ਸੀਰੀਆ 'ਚ ਜਾਰੀ ਫੌਜੀ ਹਮਲਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਖਦਸ਼ੇ ਵਿਚਕਾਰ ਟਰੰਪ ਪ੍ਰ੍ਰਸ਼ਾਸਨ ਨੇ ਤੁਰਕੀ 'ਤੇ ਰੋਕ ਲਗਾਉਣ ਦੀ ਧਮਕੀ ਦਿੱਤੀ ਹੈ। ਵਿੱਤ ਮੰਤਰੀ ਸਟੀਵਨ ਮਨੁਸ਼ਿਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਨਵੇਂ ਸ਼ਾਸਕੀ ਹੁਕਮ 'ਤੇ ਦਸਤਖਤ ਕਰ ਸਕਦੇ ਹਨ, ਜਿਸ ਨਾਲ ਵਿੱਤ ਮੰਤਰਾਲੇ ਨੂੰ 'ਬੇਹੱਦ ਮਹੱਤਵਪੂਰਣ ਨਵੇ ਰੋਕ ਅਧਿਕਾਰ' ਮਿਲ ਸਕਦੇ ਹਨ ਅਤੇ ਜਿਸ ਨਾਲ ਤੁਰਕੀ ਸਰਕਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ,''ਇਹ ਰੋਕਾਂ ਪ੍ਰਤੱਖ ਜਾਂ ਅਪ੍ਰਤੱਖ ਦੋਵੇਂ ਹੋਣਗੀਆਂ''

ਉਨ੍ਹਾਂ ਕਿਹਾ,''ਰਾਸ਼ਟਰਪਤੀ ਫੌਜੀ ਹਮਲਿਆਂ ਅਤੇ ਨਾਗਰਿਕਾਂ, ਬੁਨਿਆਦੀ ਢਾਂਚਿਆਂ, ਨਸਲੀ ਜਾਂ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਖਦਸ਼ੇ ਨੂੰ ਲੈ ਕੇ ਚਿੰਤਾ 'ਚ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਇਹ ਵੀ ਜ਼ਰੂਰੀ ਹੈ ਕਿ ਤੁਰਕੀ ਆਈ. ਐੱਸ. ਦੇ ਇਕ ਵੀ ਲੜਾਕੇ ਨੂੰ ਬਚ ਕੇ ਨਾ ਨਿਕਲਣ ਦੇਵੇ।'' ਹਾਲਾਂਕਿ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤੁਰਕੀ 'ਤੇ ਫਿਲਹਾਲ ਕੋਈ ਰੋਕ ਨਹੀਂ ਲਗਾਈ ਗਈ। ਉਨ੍ਹਾਂ ਕਿਹਾ,''ਅਜੇ ਫਿਲਹਾਲ, ਅਸੀਂ ਕੋਈ ਰੋਕ ਨਹੀਂ ਲਗਾ ਰਹੇ ਪਰ ਜਿਵੇਂ ਕਿ ਰਾਸ਼ਟਰਪਤੀ ਨੇ ਕਿਹਾ ਕਿ ਉਹ ਲਗਾਤਾਰ ਕੋਸ਼ਿਸ਼ਾਂ ਦੇ ਆਧਾਰ 'ਤੇ ਬਹੁਤ ਮਹੱਤਵਪੂਰਣ ਅਧਿਕਾਰ ਪ੍ਰਦਾਨ ਕਰਨਗੇ।'' ਵਿੱਤ ਮੰਤਰੀ ਨੇ ਕਿਹਾ ਕਿ ਉਹ  ਵਿੱਤੀ ਸੰਸਥਾਵਾਂ ਨੂੰ ਪਹਿਲਾਂ ਹੀ ਅਲਰਟ ਕਰ ਚੁੱਕੇ ਹਨ।