ਚੀਨ ਥਿਯਾਨਮੇਨ ਚੌਂਕ ਕਤਲੇਆਮ ਦੇ ਪੀੜਤਾਂ ਨੂੰ ਕਰੇ ਸਨਮਾਨਿਤ : ਵ੍ਹਾਈਟ ਹਾਊਸ

06/05/2020 12:25:59 PM

ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਨੇ 1989 ਦੇ ਥੀਯਾਨਮੇਨ ਚੌਂਕ ਕਤਲੇਆਮ ਨਾਲ ਸਬੰਧਤ ਘਟਨਾਵਾਂ ਦੌਰਾਨ ਮਾਰੇ ਗਏ, ਹਿਰਾਸਤ ਵਿਚ ਲਏ ਗਏ ਜਾਂ ਲਾਪਤਾ ਲੋਕਾਂ ਦਾ ਪੂਰਾ ਵੇਰਵਾ ਉਪਲਬਧ ਕਰਾਉਣ ਦੀ ਚੀਨ ਨੂੰ ਅਪੀਲ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੇਕਨੈਨੀ ਨੇ ਪੂਰੀ ਦੁਨੀਆ ਦੇ ਨਾਲ ਹੀ ਕਤਲੇਆਮ ਦੀ ਨਿੰਦਾ ਕਰਦਿਆਂ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ,''ਚੀਨੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਵੱਲੋਂ ਨਿਹੱਥੇ ਗੈਰ ਮਿਲਟਰੀ ਨਾਗਰਿਕਾਂ ਦਾ ਕਤਲੇਆਮ ਅਜਿਹੀ ਤ੍ਰਾਸਦੀ ਸੀ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।'' 

ਉਹਨਾਂ ਨੇ ਕਿਹਾ ਕਿ ਅਮਰੀਕੀ ਲੋਕ ਉਹਨਾਂ ਲੱਖਾਂ ਚੀਨੀ ਨਾਗਰਿਕਾਂ ਦੀ ਬਹਾਦੁਰੀ ਅਤੇ ਆਸ਼ਾਵਾਦ ਨੂੰ ਦਰਸਾਉਂਦੇ ਹਨ ਜੋ 31 ਸਾਲ ਪਹਿਲਾਂ ਵੱਡੇ ਪੱਧਰ 'ਤੇ ਫੈਲੇ ਅਧਿਕਾਰਤ ਭ੍ਰਿਸ਼ਟਾਚਾਰ ਦੇ ਵਿਰੁੱਧ ਅਤੇ ਆਪਣੇ ਦੇਸ਼ ਵਿਚ ਆਪਣੀ ਗੱਲ ਰੱਖਣ ਦੀ ਮੰਗ ਦੇ ਨਾਲ ਬੀਜਿੰਗ ਅਤੇ ਪੂਰੇ ਚੀਨ ਵਿਚ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋਏ ਸਨ। ਮੇਕਨੈਨੀ ਨੇ ਘਟਨਾ ਦੀ 31ਵੀਂ ਵਰ੍ਹੇਗੰਢ ਮੌਕੇ ਕਿਹਾ,''ਅਮਰੀਕਾ ਚੀਨ ਤੋਂ 4 ਜੂਨ, 1989 ਨੂੰ ਥਿਯਾਨਮੇਨ ਚੌਂਕ ਕਤਲੇਆਮ ਨਾਲ ਸਬੰਧਤ ਘਟਨਾਵਾਂ ਦੇ ਦੌਰਾਨ ਮਾਰੇ ਗਏ, ਹਿਰਾਸਤ ਵਿਚ ਲਏ ਗਏ ਜਾਂ ਲਾਪਤਾ ਲੋਕਾਂ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ।'' ਇਸ ਯਾਦਗਾਰੀ ਦਿਵਸ ਮੌਕੇ, ਅਮਰੀਕਾ ਦੇ ਲੋਕ ਚੀਨੀ ਸਰਕਾਰ ਨੂੰ ਮਨੁੱਖੀ ਅਧਿਕਾਰ ਦੀ ਵਿਸ਼ਵਵਿਆਪੀ ਘੋਸ਼ਣਾ ਅਤੇ ਚੀਨ-ਭਾਰਤ ਸੰਯੁਕਤ ਐਲਾਨਨਾਮਾ ਦੇ ਤਹਿਤ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ, ਚੀਨ ਦੇ ਸੰਵਿਧਾਨ ਦੇ ਤਹਿਤ ਸਾਰੇ ਚੀਨੀ ਨਾਗਰਿਕਾਂ ਨੂੰ ਅਧਿਕਾਰਤ ਅਧਿਕਾਰ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਣ ਅਤੇ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਯੋਜਨਾਬੱਧ ਜ਼ਬਰ ਨੂੰ ਖਤਮ ਕਰਨ ਦੀ ਅਪੀਲ ਕਰਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਪੁਲਸ ਦੀ ਬੇਰਹਿਮੀ, ਬਜ਼ੁਰਗ ਪ੍ਰਦਰਸ਼ਨਕਾਰੀ ਦਾ ਫਟਿਆ ਸਿਰ (ਵੀਡੀਓ)

ਪ੍ਰੈੱਸ ਸਕੱਤਰ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵਿਦੇਸ਼ ਮੰਤਰਾਲੇ ਵਿਚ ਥੀਯਾਨਮੇਨ ਚੌਂਕ ਕਤਲੇਆਮ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ। ਉੱਧਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਅਮਰੀਕੀ ਨਿਵੇਸ਼ਕਾਂ ਨੂੰ ਚੀਨੀ ਕੰਪਨੀਆਂ ਤੋਂ ਸੁਰੱਖਿਅਤ ਰੱਖਣ ਲਈ ਇਕ ਮੰਗ ਪੱਤਰ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਕਿ ਚੀਨ ਵੱਲੋਂ ਨਿਵੇਸ਼ਕਾਂ ਦੇ ਮਹੱਤਪੂਰਨ ਸੁਰੱਖਿਆ ਉਪਾਵਾਂ ਦਾ ਪਾਲਣ ਕੀਤੇ ਬਿਨਾਂ ਅਮਰੀਕੀ ਪੂੰਜੀ ਬਾਜ਼ਾਰ ਵਿਚੋਂ ਲਾਭ ਲੈਣਾ ਗਲਤ ਅਤੇ ਖਤਰਨਾਕ ਹੈ। ਟਰੰਪ ਨੇ ਕਿਹਾ,''ਦਹਾਕਿਆਂ ਤੱਕ ਚੀਨੀ ਕੰਪਨੀਆਂ ਨੇ ਅਮਰੀਕੀ ਪੂੰਜੀ ਬਜ਼ਾਰਾਂ ਦਾ ਫਾਇਦਾ ਲਿਆ ਹੈ ਅਤੇ ਅਮਰੀਕਾ ਵਿਚੋਂ ਇਕੱਠੀ ਕੀਤੀ ਗਈ ਪੂੰਜੀ ਨੇ ਚੀਨ ਦੇ ਤੁਰੰਤ ਆਰਥਿਕ ਵਿਕਾਸ ਨੂੰ ਵਧਾਇਆ ਹੈ। ਇਸ ਮੰਗ ਪੱਤਰ ਨੂੰ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰਾਸ਼ਟਰੀ ਸੁਰੱਖਿਆ ਲੀਡਰਸ਼ਿਪ ਦੇ ਹੋਰ ਮੈਂਬਰਾਂ ਨੂੰ ਜਾਰੀ ਕੀਤਾ ਗਿਆ।

Vandana

This news is Content Editor Vandana