ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੂੰ ਘੇਰਨ ''ਤੇ ਪੱਤਰਕਾਰ ਨੂੰ ਭੁਗਤਣਾ ਪਿਆ ਅੰਜਾਮ

11/08/2018 2:38:55 PM

ਵਾਸ਼ਿੰਗਟਨ(ਏਜੰਸੀ)— ਅਮਰੀਕੀ ਸੈਨੇਟ ਲਈ ਹੋਈਆਂ ਚੋਣਾਂ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਪੱਤਰਕਾਰਾਂ ਨਾਲ ਭਿੜ ਗਏ। ਵ੍ਹਾਈਟ ਹਾਊਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਝਗੜੇ ਦੌਰਾਨ ਗੁੱਸੇ 'ਚ ਆਏ ਟਰੰਪ ਨੇ ਇਕ ਰਿਪੋਰਟਰ ਨੂੰ ਅਸੱਭਿਅ ਅਤੇ ਬੇਰਹਿਮ ਕਿਹਾ, ਜਦਕਿ ਇਕ ਪੱਤਰਕਾਰ 'ਤੇ ਨਸਲੀ ਸਵਾਲ ਕਰਨ ਦਾ ਦੋਸ਼ ਲਗਾਇਆ। ਤਕਰੀਬਨ ਡੇਢ ਘੰਟੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਈ ਵਾਰ ਟਰੰਪ ਰਿਪੋਰਟਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਮਾਈਕ੍ਰੋਫੋਨ ਛੱਡ ਕੇ ਗਏ।

 
ਟਰੰਪ ਨੇ ਕਿਹਾ,'ਇਹ ਮੀਡੀਆ ਦਾ ਦੁਸ਼ਮਣਾਂ ਵਰਗਾ ਰਵੱਈਆ ਹੈ ਤੇ ਬਹੁਤ ਨਿਰਾਸ਼ਾਜਨਕ ਹੈ।' ਇਹ ਹੀ ਨਹੀਂ ਟਰੰਪ ਨੇ ਕਥਿਤ ਤੌਰ 'ਤੇ ਨਸਲੀ ਸਵਾਲ ਪੁੱਛਣ ਵਾਲੇ ਸੀ. ਐੱਨ. ਐੱਨ. ਦੇ ਰਿਪੋਰਟਰ ਦਾ ਪ੍ਰੈੱਸ ਪਾਸ ਵੀ ਰੱਦ ਕਰ ਦਿੱਤਾ। ਇਸ ਦੌਰਾਨ ਅਮਰੀਕਾ ਦੇ ਪ੍ਰੈੱਸ ਸੰਗਠਨਾਂ ਨੇ ਟਰੰਪ ਨਾਲ ਸੈਂਟਰਲ ਅਮਰੀਕਾ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਪ੍ਰਸ਼ਨ ਪੁੱਛਿਆ ਸੀ। ਇਸ 'ਤੇ ਟਰੰਪ ਨੇ ਜਵਾਬ ਦਿੱਤਾ ,''ਮੈਂ ਸਮਝਦਾ ਹਾਂ ਕਿ ਮੈਨੂੰ ਦੇਸ਼ ਚਲਾਉਣ ਦਿਓ ਅਤੇ ਤੁਸੀਂ ਆਪਣਾ ਚੈਨਲ ਚਲਾਓ।'' ਜਦ ਉਸ ਰਿਪੋਰਟਰ ਨੇ ਇਕ ਹੋਰ ਪੱਤਰਕਾਰ ਨੂੰ ਮਾਈਕ੍ਰੋਫੋਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਟਰੰਪ ਨੇ ਗੁੱਸੇ 'ਚ ਕਿਹਾ ਬਹੁਤ ਹੋ ਗਿਆ।

 
ਇਸ ਮਗਰੋਂ ਰਿਪੋਰਟਰ ਨੇ ਫਿਰ ਪੁੱਛਿਆ ਕਿ ਕੀ ਜਾਂਚ ਨੂੰ ਲੈ ਕੇ ਲੱਗ ਰਹੇ ਦੋਸ਼ਾਂ ਕਾਰਨ ਤੁਸੀਂ ਚਿਤੰਾ 'ਚ ਹੋ ਤਾਂ ਟਰੰਪ ਨੇ ਖਿੱਝ ਕੇ ਕਿਹਾ,''ਮੈਂ ਤੁਹਾਨੂੰ ਕੀ ਕਿਹਾ,  ਤੁਹਾਡੇ ਚੈਨਲ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਉੱਥੇ ਕੰਮ ਕਰਦੇ ਹੋ, ਤੁਸੀਂ ਅਸੱਭਿਅ ਅਤੇ ਬੇਰਹਿਮ ਆਦਮੀ ਹੋ। ਤੁਹਾਨੂੰ ਸੀ.ਐੱਨ.ਐੱਨ. 'ਚ ਕੰਮ ਨਹੀਂ ਕਰਨਾ ਚਾਹੀਦਾ।''