ਵ੍ਹਾਈਟ ਹਾਊਸ ਅਰਥ ਵਿਵਸਥਾ ਖੋਲ੍ਹਣ ਵਾਲੇ ਸਮੂਹ ਬਣਾਏਗਾ : ਟਰੰਪ

05/06/2020 12:02:56 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵ੍ਹਾਈਟ ਹਾਊਸ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਥਾਂ ਅਰਥ ਵਿਵਸਥਾ ਨੂੰ ਖੋਲ੍ਹਣ ਵਾਲੇ ਸਮੂਹ ਬਣਾਵੇਗਾ। ਟਰੰਪ ਨੇ ਮੰਗਲਵਾਰ ਨੂੰ ਕਿਹਾ, "ਜਿੱਥੋਂ ਤੱਕ ਟਾਸਕ ਫੋਰਸ ਦਾ ਸਵਾਲ ਹੈ, ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਟਾਸਕ ਫੋਰਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਰ ਹੁਣ ਅਸੀਂ ਕੁਝ ਵੱਖਰੇ ਤਰੀਕੇ ਨਾਲ ਇਸ ਨੂੰ ਦੇਖ ਰਹੇ ਹਾਂ।"

ਸੁਰੱਖਿਅਤ ਓਪਨਿੰਗ ਲਈ ਸਾਨੂੰ ਇਕ ਵੱਖਰਾ ਸਮੂਹ ਸਥਾਪਤ ਕਰਨ ਦੀ ਜ਼ਰੂਰਤ ਹੈ।  ਟਰੰਪ ਨੇ ਕਿਹਾ ਕਿ ਪੇਂਸ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਸਿਹਤ ਦੇ ਮੁੱਦਿਆਂ ਉੱਤੇ ਦੇਸ਼ ਦਾ ਪ੍ਰਭਾਵਸ਼ਾਲੀ ਢੰਗ ਨਾਲ ਮਾਰਗ ਦਰਸ਼ਨ ਕੀਤਾ। ਸੰਭਾਵਨਾ ਹੈ ਕਿ ਅਰਥ ਵਿਵਸਥਾ ਦੇ ਮੁੜ ਖੁੱਲ੍ਹਣ ਦੇ ਨਤੀਜੇ ਵਜੋਂ ਕੁਝ ਮੌਤਾਂ ਹੋਣਗੀਆਂ। ਉਨ੍ਹਾਂ ਕਿਹਾ, "ਕੀ ਚੱਲ ਰਿਹਾ ਹੈ, ਇਸ 'ਤੇ ਨਜ਼ਰ ਰੱਖੋ। ਲੋਕ ਆਪਣੀਆਂ ਨੌਕਰੀਆਂ ਗੁਆ ਰਹੇ ਹਨ। ਅਸੀਂ ਇਨ੍ਹਾਂ ਨੂੰ ਵਾਪਸ ਲਿਆਉਣਾ ਹੈ, ਅਤੇ ਇਹ ਹੀ ਅਸੀਂ ਕਰ ਰਹੇ ਹਾਂ।"

Lalita Mam

This news is Content Editor Lalita Mam