ਸਾਲ ਦੇ ਅੰਤ ਤੱਕ ਕੋਵਿਡ-19 ਦਾ ਟੀਕਾ ਆਉਣ ''ਤੇ ਬਣ ਸਕਦਾ ਹੈ ਇਤਿਹਾਸ

09/25/2020 11:53:35 AM

ਵਾਸ਼ਿੰਗਟਨ (ਭਾਸ਼ਾ) : ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਟੀਕੇ ਦੇ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਿਸੇ ਵੀ ਵਾਇਰਸ ਦੇ ਟੀਕੇ ਨੂੰ ਵਿਕਸਿਤ ਕਰਣ ਵਿਚ ਲੱਗਾ ਸਭ ਤੋਂ ਘੱਟ ਸਮਾਂ ਹੋਵੇਗਾ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੇਲੀ ਮੇਕਨੈਨੀ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਅਸੀਂ ਉਮੀਦ ਕਰ ਰਹੇ ਹਾਂ ਕਿ ਟੀਕਾ ਸਾਲ ਦੇ ਅੰਤ ਤੱਕ ਆ ਜਾਵੇਗਾ । ਇਹ ਸਾਡਾ ਹਮੇਸ਼ਾ ਤੋਂ ਟੀਚਾ ਰਿਹਾ ਹੈ ਅਤੇ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।'

ਇਹ ਵੀ ਪੜ੍ਹੋ: IPL 2020: ਹਾਰ ਦੇ ਬਾਅਦ ਵਿਰਾਟ ਕੋਹਲੀ ਲਈ ਇਕ ਹੋਰ ਬੁਰੀ ਖ਼ਬਰ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਪੱਧਰ 'ਤੇ ਨਿਰਮਾਣ ਦੇ ਸੰਬੰਧ ਵਿਚ ਜੋ ਕੀਤਾ ਹੈ, ਉਹ ਬੇਹੱਦ ਮਹੱਤਵਪੂਰਣ ਹੈ। ਮੇਕਨੈਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਟੀਕਿਆਂ ਦੇ ਨਿਰਮਾਣ ਦੀ ਸਮਰੱਥਾ ਵਧਾਉਣ ਦੀ ਤਿਆਰੀ ਕਰ ਲਈ ਹੈ। ਉਹ ਇਕ ਉਦਯੋਗਪਤੀ ਹਨ, ਇਸ ਲਈ ਉਹ ਰਿਕਾਰਡ ਸਮੇਂ ਵਿਚ ਟੀਕਿਆਂ ਨੂੰ ਲਿਆਉਣ ਅਤੇ ਉਸ ਨੂੰ ਵੰਡਣ  ਦੇ ਬਾਰੇ ਵਿਚ ਸੋਚਦੇ ਹਨ। ਉਨ੍ਹਾਂ ਕਿਹਾ, 'ਅਜਿਹਾ ਕਰਣ ਦੇ ਲਈ, ਆਮ ਤੌਰ 'ਤੇ ਵਪਾਰਕ ਪੱਧਰ ਦੇ ਉਤਪਾਦਨ ਵਿਚ ਕਈ ਸਾਲਾਂ ਦਾ ਸਮਾਂ ਲੱਗਦਾ ਹੈ,  ਪਰ ਰਾਸ਼ਟਰਪਤੀ ਨੇ ਕੁੱਝ ਮਹੀਨਿਆਂ ਵਿਚ ਹੀ ਇਹ ਕਰ ਵਿਖਾਇਆ। ਜੇਕਰ ਇਹ ਟੀਕਾ ਸਾਲ ਦੇ ਅੰਤ ਤੱਕ ਆ ਗਿਆ ਤਾਂ, ਹੁਣ ਤੱਕ ਦੇ ਇਤਿਹਾਸ ਵਿਚ ਕਿਸੇ ਵਾਇਰਸ ਦੇ ਟੀਕੇ ਨੂੰ ਬਨਣ ਵਿਚ ਲੱਗਾ ਇਹ ਸਭ ਤੋਂ ਘੱਟ ਸਮਾਂ ਹੋਵੇਗਾ।

ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਚੇਨੱਈ ਸੁਪਰ ਕਿੰਗਜ਼

cherry

This news is Content Editor cherry