ਜਦੋਂ ਟਰੰਪ ਦੇ ਘਰ ਬਾਹਰ ਵਿਅਕਤੀ ਨੇ ਖੁਦ ਨੂੰ ਲਈ ਅੱਗ

Saturday, Apr 13, 2019 - 08:24 PM (IST)

ਵਾਸ਼ਿੰਗਟਨ - ਸ਼ੁੱਕਰਵਾਰ ਦੁਪਹਿਰ ਨੂੰ ਵ੍ਹਾਈਟ ਹਾਊਸ (ਟਰੰਪ ਦਾ ਸਰਕਾਰੀ ਘਰ) ਦੇ ਬਾਹਰ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਯੂ. ਐੱਸ. ਸੀਕ੍ਰੇਟ ਸਰਵਿਸ ਏਜੰਟਾਂ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਇਆ ਹੈ, ਜਿੱਥੇ ਉਸ ਦੀ ਹਾਲਤ ਦੱਸੀ ਗਈ ਹੈ।

PunjabKesari
ਸੀਕ੍ਰੇਟ ਸਰਵਿਸ ਨੇ ਸੁਰੱਖਿਆਤਮਕ ਕਾਰਨਾਂ ਕਾਰਨ ਵਿਅਕਤੀ ਦੀ ਪਛਾਣ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਯੂ. ਐੱਸ. ਐੱਸ. ਐੱਸ. ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਵਿਅਕਤੀ ਦੇ ਕੱਪੜਿਆਂ 'ਤੇ ਲੱਗੀ ਅੱਗ 'ਕੇ ਕਾਬੂ ਪਾਇਆ। ਉਸ ਨੂੰ ਫਸਟ ਏਡ ਦਿੱਤੀ ਗਈ ਅਤੇ ਫਿਰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵ੍ਹਾਈਟ ਹਾਊਸ ਦੇ ਬਾਹਰ ਪੈਂਸੇਲਵੇਨੀਆ ਐਵੀਨਿਊ ਨੂੰ ਪੈਦਲ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ। ਜਾਂਚ ਕਰਨ 'ਤੇ ਸੀਕ੍ਰੇਟ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵਿਅਕਤੀ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।


Khushdeep Jassi

Content Editor

Related News