ਜਦੋਂ ਅਮਰੀਕੀ ਮੀਡੀਆ ਨੇ ਕਮਲਾ ਹੈਰਿਸ ਨੂੰ ਦੱਸ ਦਿੱਤਾ ਉਪ ਰਾਸ਼ਟਰਪਤੀ ਦੀ ਉਮੀਦਵਾਰ

07/30/2020 3:08:24 AM

ਵਾਸ਼ਿੰਗਟਨ - ਅਮਰੀਕਾ ਦੇ ਇਕ ਵੱਕਾਰੀ ਮੀਡੀਆ ਸਮੂਹ ਨੂੰ ਉਸ ਸਮੇਂ ਸ਼ਰਮਿੰਦਗੀ ਝੱਲਣੀ ਪਈ, ਜਦੋਂ ਉਸਨੇ ਭਾਰਤੀ ਮੂਲ ਦੀ ਅਮਰੀਕੀ ਸੀਨੇਟਰ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੱਸ ਦਿੱਤਾ। ਜ਼ਿਕਰਯੋਗ ਹੈ ਕਿ 55 ਸਾਲਾ ਕਮਲਾ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਦੀ ਮੁੱਖ ਦਾਅਵੇਦਾਰ ਹਨ। ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਰਿਪਬਲੀਕਨ ਪਾਰਟੀ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ (74) ਦਾ ਮੁਕਾਬਲਾ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਾਈਡੇਨ (77) ਨਾਲ ਹੋਵੇਗਾ।

ਫਾਕਸ ਨਿਊਜ ਮੁਤਾਬਕ ਆਪਣੀ ਖਬਰ ’ਚ ਪਾਲੋਟੀਕੋ ਨੇ ਲਿਖਿਆ ਕਿ ਜੋ ਬਾਈਡੇਨ ਨੇ 2020 ਚੋਣਾਂ ਲਈ ਇਕ ਅਗਸਤ ਨੂੰ ਕਮਲਾ ਹੈਰਿਸ ਨੂੰ ਆਪਣੀ ਰਨਿੰਗ ਮੇਟ (ਯਾਨੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ) ਦੇ ਤੌਰ ’ਤੇ ਚੁਣਿਆ ਹੈ। ਇਹ ਫੈਸਲਾ ਡੈਮੋਕ੍ਰੇਟਿਕ ਪਾਰਟੀ ਦੇ ਨੈਸਨਲ ਕਨਵੈਂਸ਼ਨ ਤੋਂ 2 ਹਫਤੇ ਪਹਿਲਾਂ ਲਿਆ ਗਿਆ। ਹਾਲਾਂਕਿ ਜਲਦੀ ਹੀ ਪੋਲੀਟਿਕੋ ਨੇ ਇਹ ਖਬਰਾ ਆਪਣੀ ਵੈੱਬਸਾਈਟ ਤੋਂ ਹਟਾ ਲਈ। ਉਸਨੇ ਫਾਕਸ ਤੋਂ ਨਿਊਜ ਰਾਹੀਂ ਕਿਹਾ ਕਿ ਸਾਨੂੰ ਇਸ ਗਲਤੀ ਲਈ ਅਤੇ ਇਸਦੇ ਕਾਰਣ ਪੈਦਾ ਹੋਏ ਭਰਮ ਲਈ ਖੇਦ ਹੈ।

ਭਾਰਤੀ-ਅਮਰੀਕੀ ਸਮੂਹ 1 ਕਰੋੜ ਡਾਲਰ ਦੀ ਮਦਦ ਦੇਵੇਗਾ

ਭਾਰਤੀ-ਅਮਰੀਕੀ ਸਿਆਸੀ ਸੰਗਠਨ ‘ਇੰਪੈਕਟ’ ਨੇ ਅਮਰੀਕੀ ਚੋਣਾਂ ’ਚ ਹਿੱਸਾ ਲੈਣ ਵਾਲੇ ਭਾਈਚਾਰੇ ਦੇ ਮੈਂਬਰਾਂ ਦੀ 1 ਕਰੋੜ ਡਾਲਰ ਦੀ ਮਦਦ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ। ‘ਇੰਪੈਕਟ’ ਦੀ ਯੋਜਨਾ ਉੱਚ ਅਹੁੱਦਿਆਂ ਲਈ ਚੋਣਾਂ ਲੜ ਰਹੇ ਭਾਰਤੀ-ਅਮਰੀਕੀ ਦੀ ਪਚਾਣ ਕਰਨ, ਉਨ੍ਹਾਂ ਨੂੰ ਬੜ੍ਹਾਵਾ ਅਤੇ ਮਦਦ ਦੇਣ ਲਈ ਇਕ ਨਵਾਂ ਪ੍ਰੋਗਰਾਮ ਬਣਾਉਣ ਦੀ ਹੈ। ਇਸ ਐਲਾਨ ਦਾ ਭਾਰਤੀ ਮੂਲ ਦੀ ਸੀਨੇਟਰ ਕਮਲਾ ਹੈਰਿਸ ਨੇ ਵੀ ਸਵਾਗਤ ਕੀਤਾ ਹੈ।

Khushdeep Jassi

This news is Content Editor Khushdeep Jassi