ਲਾਂਚ ਹੋਣ ਤੋਂ 10 ਦਿਨਾਂ ਬਾਅਦ ਹੀ ਬ੍ਰਾਜ਼ੀਲ ''ਚ ਬੰਦ ਹੋਈ ਵਟਸਐਪ ਪੇਮੈਂਟ ਸਰਵਿਸ

06/24/2020 6:38:31 PM

ਗੈਜੇਟ ਡੈਸਕ—ਫੇਸਬੁੱਕ ਦੀ ਮਲਕੀਅਤ ਵਾਲਾ ਵਟਸਐਪ ਆਪਣੀ ਪੇਮੈਂਟ ਸਰਵਿਸ ਨਾਲ ਪਿਛਲੇ ਦੋ ਸਾਲਾਂ ਤੋਂ ਕੰਮ ਕਰ ਰਿਹਾ ਹੈ। ਬ੍ਰਾਜ਼ੀਲ 'ਚ ਵਟਸਐਪ ਨੇ ਆਪਣੀ ਪੇਮੈਂਟ ਸਰਵਿਸ 14 ਜੂਨ ਨੂੰ ਲਾਂਚ ਕੀਤੀ ਸੀ ਪਰ ਹੁਣ ਇਸ ਸਰਵਿਸ 'ਤੇ ਰੋਕ ਲੱਗਾ ਦਿੱਤੀ ਗਈ ਹੈ, ਹਾਲਾਂਕਿ ਇਹ ਰੋਕ ਸਰਕਾਰ ਨੇ ਨਹੀਂ, ਬਲਕਿ ਬ੍ਰਾਜ਼ੀਲ ਦੇ ਸੈਂਟਰਲ ਬੈਂਕ ਨੇ ਲਗਾਈ ਹੈ।

ਸੈਂਟਰਲ ਬੈਂਕ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਮੁਦਰਾ ਅਧਿਕਾਰ ਵਿਸ਼ਲੇਸ਼ਣ ਦੇ ਬਿਨਾਂ ਸੇਵਾ ਨੂੰ ਚਾਲੂ ਕਰਨ ਨਾਲ ਮੁਕਾਬਲਾ ਅਤੇ ਡਾਟਾ ਗੁਪਤ ਦੇ ਖੇਤਰ 'ਚ ਪੇਮੈਂਟ ਸਿਸਟਮ ਨੂੰ ਨੁਕਸਾਨ ਹੋ ਸਕਦਾ ਹੈ। ਸੈਂਟਰਲ ਬੈਂਕ ਦਾ ਇਹ ਫੈਸਲਾ ਫੇਸੁਬੱਕ ਦੇ ਲਈ ਇਕ ਝਟਕੇ ਤੋਂ ਘੱਟ ਨਹੀਂ ਹੈ। ਦੱਸ ਦੇਈਏ ਕਿ ਬ੍ਰਾਜ਼ੀਲ 'ਚ ਵਟਸਐਪ ਯੂਜ਼ਰਸ ਦੀ ਗਿਣਤੀ 120 ਮਿਲੀਅਨ ਭਾਵ 12 ਕਰੋੜ ਤੋਂ ਜ਼ਿਆਦਾ ਹੈ। ਅਜਿਹੇ 'ਚ ਵਟਸਐਪ ਲਈ ਭਾਰਤ ਤੋਂ ਬਾਅਦ ਬ੍ਰਾਜ਼ੀਲ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਸੈਂਟਰਲ ਬੈਂਕ ਦੇ ਇਸ ਫੈਸਲੇ ਦਾ ਅਸਰ ਫੇਸਬੁੱਕ ਦੀ ਡਿਜ਼ੀਟਲ ਕਰੰਸੀ ਲਿਬ੍ਰਾ 'ਤੇ ਵੀ ਪਵੇਗਾ।

ਉੱਥੇ ਇਸ ਰੋਕ 'ਤੇ ਵਟਸਐਪ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਲੋਕਲ ਪਾਰਟਨਰ ਅਤੇ ਸੈਂਟਰਲ ਬੈਂਕ ਨਾਲ ਇਸ ਮੁੱਦੇ ਨੂੰ ਸੁਲਝਾਉਣ ਲਈ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਟਸਐਪ ਨਾਲ ਵੀਜ਼ਾ ਅਤੇ ਮਾਸਟਰਕਾਰਡ ਦੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ 'ਤੇ ਸੈਂਟਰਲ ਬੈਂਕ ਨੇ ਕਿਹਾ ਸੀ ਕਿ ਪੇਮੈਂਟ ਚਾਲੂ ਰੱਖਣ ਲਈ ਬਾਜ਼ਾਰ ਭਾਗੀਦਾਰਾਂ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਹੈ।

ਦਰਅਸਲ ਵਟਸਐਪ ਨੇ ਸੈਂਟਰਲ ਬੈਂਕ ਦੀ ਇਜਾਜ਼ਤ ਦੇ ਬਿਨਾਂ ਬ੍ਰਾਜ਼ੀਲ 'ਚ ਆਪਣੀ ਸੇਵਾ ਲਾਂਚ ਕਰ ਦਿੱਤੀ ਸੀ ਜਿਸ ਦਾ ਖਮਿਆਜਾ ਹੁਣ ਭੁਗਤਨਾ ਪੈ ਰਿਹਾ ਹੈ। ਕਈ ਰਿਪੋਰਟਸ 'ਚ ਵੀ ਇਹ ਕਿਹਾ ਜਾ ਰਿਹਾ ਹੈ ਕਿ ਬ੍ਰਾਜ਼ੀਲ 'ਚ ਸੈਂਟਰਲ ਬੈਂਕ ਨਿਯਾਮਕ ਨਾਲ ਇਸ ਸਾਲ ਦੇ ਆਖਿਰ ਤੱਕ ਆਪਣੀ ਪੇਮੈਂਟ ਸਰਵਿਸ () ਸ਼ੁਰੂ ਕਰਨ ਵਾਲਾ ਹੈ ਜਿਸ 'ਚ 980 ਤੋਂ ਜ਼ਿਆਦਾ ਪਾਰਟਨਰਸ ਹੋਣਗੇ।

Karan Kumar

This news is Content Editor Karan Kumar