WHA ਨੇ ਕੋਵਿਡ-19 ਦਵਾਈਆਂ ''ਤੇ ਪਾਸ ਕੀਤਾ ਸੰਕਲਪ

05/19/2020 11:44:51 PM

ਜਿਨੇਵਾ - ਕੋਵਿਡ-19 ਦੇ ਲਈ ਪ੍ਰੀਖਣ ਕਿੱਟ ਤੱਕ ਪਹੁੰਚ ਵਿਚ ਸੁਧਾਰ ਜਾਂ ਭੁਵਿੱਖ ਦੇ ਟੀਕੇ ਅਤੇ ਇਲਾਜ ਲਈ ਸਰਵ ਸੰਮਤੀ ਨਾਲ 73ਵੀਂ ਵਿਸ਼ਵ ਸਿਹਤ ਸਭਾ (ਡਬਲਯੂ. ਐਚ. ਏ.) ਨੇ ਸੰਕਲਪ ਪਾਸ ਕੀਤਾ ਹੈ। ਡਬਲਯੂ. ਐਚ. ਏ. ਦੇ ਪ੍ਰਮੁੱਖ ਅਤੇ ਜਿਨੇਵਾ ਵਿਚ ਬਹਾਮਾਸ ਦੇ ਰਾਜਦੂਤ ਕੇਵਾ ਬੈਨ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਬੈਨ ਨੇ ਅਸੈਂਬਲੀ ਵਿਚ ਕਿਹਾ ਕਿ ਮੈਂ ਇਸ ਨੂੰ ਇਸ ਰੂਪ ਵਿਚ ਲੈਂਦਾ ਹਾਂ ਕਿ ਇਸ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਸੰਕਲਪ ਨੂੰ ਪਾਸ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੇ ਡਾਇਰੈਕਟਰ ਜਨਰਲ ਤੇਦ੍ਰੋਸ ਅਧਾਨੋਮ ਗ੍ਰੇਬ੍ਰੇਯੇਸਿਯਸ ਨੇ ਸੋਮਵਾਰ ਨੂੰ ਜ਼ੋਰ ਦਿੰਦੇ ਹੋਏ ਕਿਹਾ ਕਿ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਕੋਵਿਡ-19 ਕਾਰਨ ਵਿਸ਼ਵ ਦੇ ਦੇਸ਼ ਇਕਜੁੱਟ ਹੋਏ ਹਨ ਅਤੇ ਸਾਰੇ ਇਸ ਵਾਇਰਸ ਤੋਂ ਸਾਵਧਾਨੀ ਵਰਤਣ ਅਤੇ ਇਸ 'ਤੇ ਜ਼ਰੂਰੀ ਧਿਆਨ ਵੀ ਦੇਣ।

ਤੇਦ੍ਰੋਸ ਨੇ ਵਿਸ਼ਵ ਸਿਹਤ ਸਭਾ ਵਿਚ ਸੋਮਵਾਰ ਨੂੰ ਕਿਹਾ ਕਿ ਜੇਕਰ ਇਸ ਵਾਇਰਸ ਨੇ ਸਾਨੂੰ ਕੁਝ ਸਿਖਾਇਆ ਹੈ ਤਾਂ ਉਹ ਹੈ ਨਿਮਰਤਾ। ਸਾਨੂੰ ਸਾਰਿਆਂ ਨੂੰ ਕੋਰੋਨਾਵਾਇਰਸ ਨੂੰ ਲੈ ਕੇ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਆਸਟ੍ਰੇਲੀਆ ਵਿਚ ਲੱਗੀ ਬੁਸ਼ ਫਾਇਰ ਦੀ ਤਰ੍ਹਾਂ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਤੇਜ਼ ਅਤੇ ਘਾਤਕ ਹੈ। ਇਹ ਇਕ ਤਰ੍ਹਾਂ ਨਾਲ ਹਨੇਰੇ ਵਿਚ ਕੰਮ ਕਰ ਸਕਦਾ ਹੈ ਅਤੇ ਚੁੱਪਚਾਪ ਫੈਲ ਸਕਦਾ ਹੈ ਜੇਕਰ ਅਸੀਂ ਧਿਆਨ ਨਹੀਂ ਦੇ ਰਹੇ ਤਾਂ ਅਚਾਨਕ ਵਿਸਫੋਟਕ ਹਤੀ ਨਾਲ ਫੈਲ ਸਕਦਾ ਹੈ। ਜੇਕਰ ਅਸੀਂ ਤਿਆਰ ਨਹੀਂ ਹਾਂ ਤਾਂ ਇਹ ਤਰ੍ਹਾਂ ਨਾਲ ਬੁਸ਼ ਫਾਇਰ ਦਾ ਰੂਪ ਲੈ ਸਕਦਾ ਹੈ। ਉਨ੍ਹਾਂ ਨੇ ਇਸ ਵਾਇਰਸ ਨੂੰ ਦੁਸ਼ਮਣ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਾਇਰਸ ਨਾਲ ਦੁਨੀਆ ਵਿਚ ਹੁਣ ਤੱਕ 3 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਪਰ ਇਹ ਅੰਕੜੇ ਇਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਦਰਸਾਉਂਦੇ ਹਨ। ਡਬਲਯੂ. ਐਚ. ਓ. ਪ੍ਰਮੁੱਖ ਨੇ ਕਿਹਾ ਕਿ ਡਬਲਯੂ. ਐਚ. ਓ. ਇਹੀ ਚਾਹੇਗਾ ਕਿ ਪੂਰੇ ਵਿਸ਼ਵ ਵਿਚ ਸਥਿਤੀ ਜਲਦ ਤੋਂ ਜਲਦ ਆਮ ਹੋ ਜਾਵੇ ਅਤੇ ਗਲੋਬਲ ਭਾਈਚਾਰੇ ਨੂੰ ਇਹ ਯਕੀਨਨ ਕਰਨ ਲਈ ਹਰ ਯਤਨ ਕਰਨਾ ਚਾਹੀਦਾ ਕਿ ਇਹ ਮਹਾਮਾਰੀ ਫਿਰ ਨਾ ਫੈਲੇ। ਜ਼ਿਕਰਯੋਗ ਹੈ ਕਿ ਡਬਲਯੂ. ਐਚ. ਓ. ਦੀ 2 ਦਿਨਾਂ ਬੈਠਕ ਸੋਮਵਾਰ ਨੂੰ ਸ਼ੁਰੂ ਹੋਈ, ਜਿਸ ਵਿਚ ਕੋਵਿਡ-19 ਨੂੰ ਲੈ ਕੇ ਭਵਿੱਖ ਦੀ ਪ੍ਰਤੀਕਿਰਿਆ 'ਤੇ ਆਨਲਾਈਨ ਚਰਚਾ ਕੀਤੀ ਗਈ।


Khushdeep Jassi

Content Editor

Related News