ਸ਼ੱਟਡਾਊਨ ਕਾਰਨ ਫੁੱਟਬਾਲ ਟੀਮ ਨੂੰ ਪਾਰਟੀ ਦੇਣ ਲਈ ਟਰੰਪ ਨੇ ਬਾਹਰੋਂ ਆਰਡਰ ਕੀਤੇ ਪਿੱਜ਼ਾ, ਬਰਗਰ

01/15/2019 10:03:23 PM

ਵਾਸ਼ਿੰਗਟਨ — ਅਮਰੀਕੀ ਇਤਿਹਾਸ 'ਚ ਸਭ ਤੋਂ ਲੰਬੇ ਸ਼ੱਟਡਾਊਨ ਦਾ ਅਸਰ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰੀ ਆਵਾਜ਼ ਵ੍ਹਾਈਟ ਹਾਊਸ 'ਤੇ ਪੈਣ ਲੱਗਾ ਹੈ। ਬੀਤੇ ਕੁਝ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੋਂ ਬਾਅਦ ਵ੍ਹਾਈਟ ਹਾਊਸ ਕਿਚੇਨ (ਰਸੋਈ) ਦੇ ਸ਼ੈੱਫ ਛੁੱਟੀ 'ਤੇ ਚਲੇ ਗਏ ਹਨ। ਇਸ ਨਾਲ ਵ੍ਹਾਈਟ ਹਾਊਸ ਕਿਚੇਨ ਠੱਪ ਹੋ ਗਿਆ। ਪਹਿਲਾਂ ਤੋਂ ਲੰਚ ਜਾਂ ਡਿਨਰ ਦਾ ਸੱਦਾ ਪਾ ਚੁੱਕੇ ਮਹਿਮਾਨਾਂ ਲਈ ਰਾਸ਼ਟਰਪਤੀ ਟਰੰਪ ਨੇ ਫਾਸਟਫੂਡ ਦਾ ਇੰਤਜ਼ਾਮ ਕਰਦੇ ਹੋਏ ਪਿੱਜ਼ਾ ਅਤੇ ਬਰਗਰ ਖਿਲਾਉਣਾ ਸ਼ੁਰੂ ਕਰ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਅਮਰੀਕਾ-ਮੈਕਸੀਕੋ ਬਾਰਡਰ 'ਤੇ ਕੰਧ ਬਣਾਉਣ ਲਈ ਰਾਸ਼ਟਰਪਤੀ ਟਰੰਪ ਨੇ ਸੰਸਦ ਤੋਂ 5.7 ਬਿਲੀਅਨ ਡਾਲਰ ਦੀ ਮੰਗ ਕੀਤੀ ਸੀ। ਪਰ ਰਾਸ਼ਟਰਪਤੀ ਦੀ ਇਸ ਮੰਗ ਨੂੰ ਸੰਸਦ 'ਚ ਡੈਮੋਕ੍ਰੇਟ ਨੇ ਠੁਕਰਾ ਦਿੱਤਾ ਅਤੇ ਇਸ ਦੇ ਨਾਲ ਹੀ ਅਮਰੀਕਾ 'ਚ ਸ਼ੱਟਡਾਊਨ ਦਾ ਐਲਾਨ ਹੋ ਗਿਆ। ਮੌਜੂਦਾ ਸ਼ੱਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਸ਼ੱਟਡਾਊਨ ਹੋ ਗਿਆ ਹੈ। ਅਮਰੀਕਾ 'ਚ ਸ਼ੱਟਡਾਊਨ ਆਪਣੇ 22ਵੇਂ ਦਿਨ 'ਚ ਸੋਮਵਾਰ ਨੂੰ ਪਹੁੰਚਿਆ ਗਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਬਿਲ ਕਲਿੰਟਨ ਦੇ ਕਾਰਜਕਾਲ 'ਚ ਹੋਇਆ ਸਭ ਤੋਂ ਲੰਬਾ ਸ਼ੱਟਡਾਊਨ 21 ਦਿਨਾਂ ਤੱਕ ਚੱਲਿਆ ਸੀ।


ਅੰਗ੍ਰੇਜ਼ੀ ਅਖਬਾਰ ਟੈਲੀਗ੍ਰਾਫ ਮੁਤਾਬਕ ਸੋਮਵਾਰ ਨੂੰ ਡੋਨਾਲਡ ਟਰੰਪ ਨੇ ਅਮਰੀਕੀ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਦੇ ਜੇਤੂ ਟੀਮ ਕਲੇਮਸਨ ਟਾਈਗਰਸ ਨੂੰ ਵ੍ਹਾਈਟ ਹਾਊਸ ਲੰਚ 'ਤੇ ਬੁਲਾਇਆ ਸੀ ਪਰ ਉਸ ਦਿਨ ਬਿਨਾਂ ਸੈਲਰੀ ਦੇ ਕੰਮ ਕਰਨ ਤੋਂ ਇਨਕਾਰ ਕਰਦੇ ਹੋਏ ਵ੍ਹਾਈਟ ਹਾਊਸ ਕਿਚੇਨ ਦੇ ਸ਼ੈੱਫ ਛੁੱਟੀ 'ਤੇ ਚਲੇ ਗਏ। ਇਸ ਸਥਿਤੀ 'ਚ ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਡਾਈਨਿੰਗ ਰੂਮ 'ਚ ਮਹਿਮਾਨਾਂ ਲਈ ਫਾਸਟਫੂਡ ਆਰਡਰ ਕਰਦੇ ਹੋਏ ਪਿੱਜ਼ਾ, ਬਰਗਰ ਅਤੇ ਫ੍ਰੈਂਚ ਫ੍ਰਾਈਜ਼ ਦਾ ਇੰਤਜ਼ਾਮ ਕਰਾ ਦਿੱਤਾ। ਖਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਟਰੰਪ ਨੇ ਇਹ ਆਰਡਰ ਆਪਣੇ ਪੈਸੇ ਤੋਂ ਮੰਗਵਾਇਆ ਅਤੇ ਇਸ ਦੇ ਲਈ ਕੋਈ ਬਿੱਲ ਵ੍ਹਾਈਟ ਹਾਊਸ 'ਚ ਨਹੀਂ ਲਗਾਇਆ।


ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਲੱੜਦੇ ਸਮੇਂ ਵਾਅਦਾ ਕੀਤਾ ਸੀ ਕਿ ਰਾਸ਼ਟਰਪਤੀ ਚੁਣੇ ਜਾਣ 'ਤੇ ਉਹ ਗੁਆਂਢੀ ਦੇਸ਼ ਮੈਕਸੀਕੋ ਤੋਂ ਅਮਰੀਕਾ 'ਚ ਗੈਰ-ਕਾਨੂੰਨੀ ਐਂਟ੍ਰੀ ਕਰਨ ਵਾਲਿਆਂ ਨੂੰ ਰੋਕਣ ਲਈ ਸਰਹੱਦ 'ਤੇ ਕੰਧ ਦਾ ਨਿਰਮਾਣ ਕਰਾਉਣਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਇਸ ਦਿਸ਼ਾ 'ਚ ਕਦਮ ਵਧਾਇਆ ਪਰ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸੰਸਦ ਤੋਂ ਹੋਰ ਬਜਟ ਦੀ ਮੰਗ ਕੀਤੀ ਜਿਸ ਨੂੰ ਡੈਮੋਕ੍ਰੇਟ ਪਾਰਟੀ ਦੇ ਸੰਸਦੀ ਮੈਂਬਰਾਂ ਨੇ ਰੋਕ ਦਿੱਤਾ। ਇਸ ਤੋਂ ਬਾਅਦ ਅਮਰੀਕਾ 'ਚ ਸ਼ੱਟਡਾਊਨ ਸ਼ੁਰੂ ਹੋ ਗਿਆ। ਹਜ਼ਾਰਾਂ ਦੀ ਗਿਣਤੀ 'ਚ ਸਰਕਾਰੀ ਕਰਮਚਾਰੀਆਂ ਨੂੰ ਘਰ ਖਰਚ ਦੀ ਸਮੱਸਿਆ ਖੜ੍ਹੀ ਹੋ ਚੁੱਕੀ ਹੈ ਕਿਉਂਕਿ ਇਨ੍ਹਾਂ ਨੂੰ 22 ਦਿਨਾਂ ਦੌਰਾਨ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਬੀਤੇ ਹਫਤੇ ਆਏ ਅੰਕੜੇ ਮੁਤਾਬਕ ਅਮਰੀਕਾ 'ਚ ਕੁਲ 8 ਲੱਖ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਜਿਸ ਤੋਂ ਬਾਅਦ ਲੱਖਾਂ ਦੀ ਗਿਣਤੀ 'ਚ ਕਰਮਚਾਰੀ ਛੁੱਟੀ 'ਤੇ ਘਰ ਬੈਠ ਗਏ ਹਨ ਉਥੇ ਹੋਰ ਬਿਨਾਂ ਸੈਲਰੀ ਦੇ ਕੰਮ ਕਰਨ 'ਤੇ ਮਜ਼ਬੂਰ ਹੈ।