ਵਲਾਦੀਮੀਰ ਦੀ ਸ਼ਰਟਲੈੱਸ ਤਸਵੀਰ ਦਾ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਉਡਾਇਆ ਮਜ਼ਾਕ, ਅੱਗਿਓਂ ਪੁਤਿਨ ਨੇ ਕਿਹਾ...

07/01/2022 11:45:35 AM

ਮਾਸਕੋ (ਏਜੰਸੀ):- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਿਨਾਂ ਸ਼ਰਟ ਵਾਲੀ ਉਨ੍ਹਾਂ ਦੀ ਤਸਵੀਰ ਦਾ ਮਜ਼ਾਕ ਉਡਾਉਣ ’ਤੇ ਪੱਛਮੀ ਦੇਸ਼ਾਂ ਦੇ ਨੇਤਾਵਾਂ ’ਤੇ ਪਲਟਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਦੇ ਨੇਤਾ ਜੇਕਰ ਅਜਿਹਾ ਕਰਦੇ ਹਨ ਤਾਂ ਉਹ 'ਭੱਦੇ' ਲੱਗਣਗੇ। ਪੁਤਿਨ ਨੂੰ ਤੁਰਕਮੇਨਿਸਤਾਨ ਦੀ ਯਾਤਰਾ ਦੌਰਾਨ ਸਵਾਲ ਪੁੱਛਿਆ ਗਿਆ ਕਿ ਜੀ-7 ਸੰਮੇਲਨ ਵਿਚ ਪੱਛਮੀ ਨੇਤਾਵਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ, ਤਾਂ ਰੂਸੀ ਰਾਸ਼ਟਰਪਤੀ ਨੇ ਇਹ ਟਿੱਪਣੀ ਕੀਤੀ। ਸੰਮੇਲਨ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਜੀ-7 ਵਿਚ ਸ਼ਾਮਲ ਦੇਸ਼ਾਂ ਦੇ ਨੇਤਾ ਇਹ ਦਿਖਾਉਣ ਲਈ ਆਪਣੇ ਕੱਪੜੇ ਲਾਹ ਸਕਦੇ ਹਨ ਕਿ ਉਹ ਪੁਤਿਨ ਤੋਂ ਵੀ ਜ਼ਿਆਦਾ ਤਗੜੇ ਹਨ। 

ਇਹ ਵੀ ਪੜ੍ਹੋ: ਅਜਬ-ਗਜ਼ਬ, ਬਿਸਤਰੇ 'ਤੇ ਸੌਂ ਕੇ ਹਰ ਮਹੀਨੇ 26 ਲੱਖ ਰੁਪਏ ਕਮਾਉਂਦਾ ਹੈ ਇਹ ਸ਼ਖ਼ਸ

ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਨ ਵਿੱਚ ਮਾਸਕੋ ਦੀ ਫੌਜੀ ਕਾਰਵਾਈ ਨੂੰ ਲੈ ਕੇ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਚੱਲ ਰਿਹਾ ਹੈ। ਉਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਜ਼ਾਕ ਵਿਚ ਕਿਹਾ ਕਿ ਪੱਛਮੀ ਨੇਤਾ ਵੀ ਪੁਤਿਨ ਦੀ ਤਰ੍ਹਾਂ ਬਿਨਾਂ ਸ਼ਰਟ ਘੋੜੇ ’ਤੇ ਬੈਠਣ ਦੀ ਕੋਸ਼ਿਸ਼ ਕਰ ਸਕਦੇ ਹਨ। ਪਤਿਨ ਦੀ ਇਸ ਤਰ੍ਹਾਂ ਦੀ ਇਕ ਤਸਵੀਰ ਹੈ ਜੋ ਕਾਫ਼ੀ ਪ੍ਰਸਾਰਿਤ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਤਿਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਪੱਛਮੀ ਨੇਤਾ ਸ਼ਰਾਬ ਪੀਂਦੇ ਹਨ ਅਤੇ ਖੇਡਾਂ ਵਿਚ ਹਿੱਸਾ ਨਹੀਂ ਲੈਂਦੇ ਹਨ, ਜਦਕਿ ਉਹ ਅਜਿਹਾ ਨਹੀਂ ਕਰਦੇ ਹਨ। ਮੈਂ ਨਹੀਂ ਜਾਣਦਾ ਕਿ ਉਹ ਕਿਵੇਂ ਕੱਪੜੇ ਉਤਾਰਨਗੇ, 'ਲੱਕ ਦੇ ਉੱਪਰ ਦੇ ਜਾਂ ਲੱਕ ਦੇ ਹੇਠਾਂ ਦੇ' ਅਤੇ ਦੋਵਾਂ ਸਥਿਤੀਆਂ ਵਿਚ ਇਹ 'ਭੱਦਾ' ਦ੍ਰਿਸ਼ ਹੋਵੇਗਾ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਚੰਗਾ ਦਿਖਣ ਲਈ ਜ਼ਰੂਰੀ ਹੈ ਕਿ ਸ਼ਰਾਬ ਪੀਣੀ ਅਤੇ ਬੁਰੀਆਂ ਆਦਤਾਂ ਬੰਦ ਕੀਤੀਆਂ ਜਾਣ ਅਤੇ ਕਸਰਤ ਕੀਤੀ ਜਾਵੇ ਅਤੇ ਖੇਡਾਂ ਵਿੱਚ ਹਿੱਸਾ ਲਿਆ ਜਾਵੇ।

ਇਹ ਵੀ ਪੜ੍ਹੋ: ਮਸ਼ਹੂਰ WWE ਐਂਕਰ ਕਾਇਲਾ ਬ੍ਰੈਕਸਟਨ ਦਾ ਖ਼ੁਲਾਸਾ, ਮਾਂ ਦੇ ਰੇਪ ਤੋਂ ਬਾਅਦ ਮੇਰਾ ਜਨਮ ਹੋਇਆ, ਨਹੀਂ ਪਤਾ ਪਿਤਾ ਕੌਣ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News