ਸੰਯੁਕਤ ਰਾਸ਼ਟਰ ''ਚ ਸਨਮਾਨਿਤ ਹੋਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ

06/24/2017 5:54:30 AM

ਹੇਗ (ਨੀਦਰਲੈਂਡ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਥੇ ਸੰਯੁਕਤ ਰਾਸ਼ਟਰ ਲੋਕ ਸੇਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਸੂਬੇ ਦੇ ਸਭ ਤੋਂ ਗਰੀਬ ਅਤੇ ਸੰਵੇਦਨਸ਼ੀਲ ਖੇਤਰਾਂ 'ਚ ਪਹੁੰਚ ਲਈ ਸਰਕਾਰ ਦੇ ਕਨਿਆਸ਼੍ਰੀ ਪ੍ਰਕਲਾ ਪ੍ਰੋਗਰਾਮ ਨੂੰ ਮਿਲਿਆ। ਇਸ ਸਾਲ ਲੋਕ ਸੇਵਾ ਸਮਾਰੋਹ ਦੀ ਥੀਮ 'ਦਿ ਫਿਊਚਰ ਇਜ਼ ਨਾਓ : ਐਸੇਲਰੇਟਿੰਗ ਪਬਲਿਕ ਸਰਵਿਸ ਇਨੋਵੇਸ਼ਨ ਫਾਰ ਏਜੰਡਾ 2030' ਹੈ।
ਸਮਾਰੋਹ 'ਚ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਤੋਂ 500 ਤੋਂ ਜ਼ਿਆਦਾ ਨੁਮਾਇੰਦੇ ਸ਼ਾਮਲ ਹੋਏ। 63 ਦੇਸ਼ਾਂ ਤੋਂ 552 ਪ੍ਰਾਜੈਕਟਾਂ 'ਚੋਂ ਕਨਿਆਸ਼੍ਰੀ ਯੋਜਨਾ ਨੂੰ ਸਰਵਸ਼ੇਸ਼ਠ ਚੁਣਿਆ ਗਿਆ। ਇਹ ਪੁਰਸਕਾਰ ਪੱਛਮੀ ਬੰਗਾਲ ਸਰਕਾਰ ਦੀ ਜਨਤਕ ਸੇਵਾਵਾਂ 'ਚ ਇਨੋਵੇਸ਼ਨ ਅਤੇ ਉੱਤਮਤਾ ਲਈ ਦਿੱਤਾ ਗਿਆ। ਟਿਕਾਊ ਵਿਕਾਸ ਲਈ ਸਰਕਾਰ ਨੇ 2030 ਏਜੰਡੇ ਨੂੰ ਲਾਗੂ ਕੀਤਾ ਹੈ।