ਮੋਟਾਪੇ ਨਾਲ ਜਲਦੀ ਬੁੱਢਾ ਹੁੰਦਾ ਹੈ ਸਾਡਾ ਦਿਮਾਗ

08/01/2019 5:42:57 PM

ਵਾਸ਼ਿੰਗਟਨ— ਭਜਦੌੜ ਭਰੀ ਜਿੰਦਗੀ 'ਚ ਅਸੀਂ ਆਪਣੇ 'ਤੇ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ, ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ 'ਚੋਂ ਇਕ ਹੈ ਮੋਟਾਪਾ। ਮੋਟਾਪਾ ਸਿਰਫ ਸਾਡੇ ਸਰੀਰ ਨੂੰ ਹੀ ਨਹੀਂ ਸਾਡੇ ਦਿਮਾਗ 'ਤੇ ਵੀ ਡੂੰਘਾ ਅਸਰ ਪਾਉਂਦਾ ਹੈ।

ਹਾਲ ਹੀ 'ਚ ਕੀਤੀ ਗਈ ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਟਾਪੇ ਦਾ ਕਾਰਨ ਸਾਡਾ ਦਿਮਾਗ ਸੁਸਤ ਅਤੇ ਬੁੱਢਾ ਹੋਣ ਲਗਦਾ ਹੈ। ਫਲੋਰਿਡਾ ਦੀ ਮਿਆਮੀ ਯੂਨੀਵਰਸਿਟੀ 'ਚ ਮਿਲਰ ਸਕੂਲ ਆਫ ਮੈਡੀਸਨ ਦੇ ਖੋਜਕਾਰਾ ਦੀ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਖੋਜ ਦਾ ਨਤੀਜਾ ਨਿਊਰੋਲੋਜੀ ਜਨਰਲ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਖੋਜ ਦੇ ਅਨੁਸਾਰ, ਜ਼ਿਆਦਾ ਬੀ.ਐੱਮ.ਆਈ. ਸਾਡੀ ਉਮਰ ਦੇ ਨਤੀਜੇ ਵਜੋਂ ਸਾਡੇ ਸੇਰੇਬਰਲ ਕਾਟਿਰਕਸ ਦੇ ਕੋਰਟੀਕਲ ਥਿਨਿੰਗ ਨਾਲ ਸਬੰਧਿਤ ਹੈ। ਇਹ ਖੋਜ ਕਰੀਬ 1,289 ਲੋਕਾਂ 'ਤੇ ਕੀਤੀ ਗਈ ਹੈ।

Baljit Singh

This news is Content Editor Baljit Singh