ਬ੍ਰਿਸਬੇਨ ''ਚ ਚਾਕੂ ਨਾਲ ਹਮਲਾ ਕਰਨਾ ਵਾਲਾ ਮੁੰਡਾ ਦੋਸ਼ੀ ਕਰਾਰ

02/18/2018 12:24:03 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਦੱਖਣ-ਪੱਛਮ ਵਿਚ ਬੁੱਧਵਾਰ ਨੂੰ ਪੁਲਸ ਨੇ ਇਕ 16 ਸਾਲਾ ਮੁੰਡੇ ਨੂੰ ਗੋਲੀਆਂ ਮਾਰੀਆਂ ਸਨ। ਪੁਲਸ ਨੇ ਹੁਣ ਇਸ ਮੁੰਡੇ ਨੂੰ ਦੋਸ਼ੀ ਕਰਾਰ ਦਿੱਤਾ ਹੈ। ਤਫਤੀਸ਼ ਦੌਰਾਨ ਕੱਲ ਉਸ 'ਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਪੁਲਸ ਦਾ ਦੋਸ਼ ਹੈ ਕਿ ਮੁੰਡੇ ਨੇ ਘਰ ਵਿਚ ਝਗੜੇ ਦੌਰਾਨ ਆਪਣੇ 43 ਸਾਲਾ ਪਿਤਾ ਨੂੰ ਚਾਕੂ ਮਾਰਨ ਦੀ ਕੋਸ਼ਿਸ ਕੀਤੀ ਸੀ। ਮੁੰਡੇ ਦੀ ਮਾਂ ਨੇ ਫੋਨ ਕਰ ਕੇ ਪੁਲਸ ਨੂੰ ਇਸ ਝਗੜੇ ਦੀ ਸੂਚਨਾ ਦਿੱਤੀ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਜਦੋਂ ਮੁੰਡੇ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ  ਉਸ ਨੇ ਪੁਲਸ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ ਕੀਤੀ ਸੀ। ਇਸ ਲਈ ਪੁਲਸ ਨੇ ਮੁੰਡੇ ਦੇ ਢਿੱਡ ਵਿਚ ਗੋਲੀਆਂ ਮਾਰੀਆਂ ਸਨ। ਇਸ ਮਗਰੋਂ ਗੰਭੀਰ ਜ਼ਖਮੀ ਹੋਏ ਮੁੰਡੇ ਨੂੰ ਪ੍ਰਿੰਸੈੱਸ ਅਲੈਗਜੈਂਡਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ। ਹੁਣ ਮੁੰਡੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।