ਮਹਿੰਗਾ ਪਿਆ ਔਰਤ ਨੂੰ ਛੇੜਨਾ, ਮੁੰਡੇ ਦਾ ਹੋਇਆ ਅਜਿਹਾ ਹਾਲ ਕਿ ਵੀਡੀਓ ਹੋ ਗਈ ਵਾਇਰਲ

07/20/2017 7:59:34 AM

ਇਸਲਾਮਾਬਾਦ— ਕਈ ਵਾਰ ਕੁੱਝ ਮੁੰਡੇ ਕੁੜੀਆਂ ਨੂੰ ਛੇੜ ਕੇ ਆਪਣਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਉਹ ਆਪਣੀ ਇਸ ਬੇਵਕੂਫੀ ਕਾਰਨ ਆਪ ਹੀ ਫਸ ਜਾਂਦੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਵਾਇਰਲ ਹੋ ਰਹੀ ਇਕ ਵੀਡੀਓ 'ਚ, ਕਿਹਾ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਦੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਕਿ ਇਹ ਪਾਕਿਸਤਾਨ ਦੀ ਹੈ ਜਾਂ ਨਹੀਂ। ਇਸ 'ਚ ਦੇਖਿਆ ਗਿਆ ਹੈ ਕਿ ਬੁਰਕਾ ਪਹਿਨ ਕੇ  ਅਤੇ ਪਰਸ ਚੁੱਕ ਕੇ ਜਾ ਰਹੀ ਇਕ ਔਰਤ ਇਕ ਮੁੰਡੇ ਨੂੰ ਹੈਲਮਟ ਨਾਲ ਕੁੱਟ ਰਹੀ ਹੈ ਅਤੇ  ਮੁੰਡਾ ਵਾਰ-ਵਾਰ ਮੁਆਫੀਆਂ ਮੰਗ ਰਿਹਾ ਹੈ। 

 

Pakistani Burka Girl Beating Boy With Helmet For Teasing Her on Road . P.s. - jinko ladki chhedna hai unhe fark nhi padta ki ladki ne kapde chhote pehne hai ya sadi ya burkha . Is liye soch badalna jaruri hai . #Share

Posted by Rohit Vertex Goswami on Wednesday, April 19, 2017


ਅਸਲ 'ਚ ਇਹ ਮੁੰਡਾ ਬਾਈਕ ਤੋਂ ਉੱਤਰ ਕੇ ਔਰਤ ਨੂੰ ਛੇੜ ਰਿਹਾ ਸੀ ਅਤੇ ਔਰਤ ਨੇ ਉਸ ਨੂੰ ਜ਼ੋਰ-ਜ਼ੋਰ ਨਾਲ ਹੈਲਮਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਹ ਉਸ ਦੇ ਪੈਰ ਫੜ-ਫੜ ਕੇ ਮੁਆਫੀਆਂ ਮੰਗਦਾ ਰਿਹਾ ਅਤੇ ਉਸ ਨੂੰ ਭੈਣ ਤਕ ਕਹਿ ਦਿੰਦਾ ਹੈ। ਔਰਤ ਨੇ ਉਸ ਨੂੰ ਚੰਗਾ ਸਬਕ ਸਿਖਾਉਣ ਮਗਰੋਂ ਹੀ ਛੱਡਿਆ। ਇਸ ਵੀਡੀਓ ਨੂੰ ਦੇਖ ਕੇ ਭੂੰਡ ਆਸ਼ਕਾਂ ਨੂੰ ਇਹ ਗੱਲ ਤਾਂ ਸਮਝ ਆ ਗਈ ਹੋਵੇਗੀ ਕਿ ਅਜਿਹਾ ਕਦਮ ਚੁੱਕਣਾ ਕਿੰਨਾ ਖਤਰਨਾਕ ਹੁੰਦਾ ਹੈ।