ਲੜਕੀਆਂ ਲਈ ਬੂਟ ਪਹਿਨਣਾ ਪੈਰਾਂ ਲਈ ਹੋ ਸਕਦੈ ਨੁਕਸਾਨਦੇਹ

11/16/2017 4:06:02 AM

ਲੰਡਨ - ਲੜਕੀਆਂ ਨੂੰ ਅਕਸਰ ਸਟਾਈਲਿਸ਼ ਬੂਟ ਪਹਿਨਣ ਦਾ ਸ਼ੌਕ ਹੁੰਦਾ ਹੈ। ਮਾਹਰਾਂ ਨੇ ਆਗਾਹ ਕੀਤਾ ਹੈ ਕਿ ਬੂਟ ਲੜਕੀਆਂ ਦੇ ਪੈਰਾਂ ਲਈ ਬਹੁਤ ਘਾਤਕ ਹੁੰਦੇ ਹਨ।
ਹੱਡੀਆਂ ਦੇ ਇਕ ਡਾਕਟਰ ਇਰਾਨ ਮੈਕਡਮੋਰਟ ਨੇ ਦੱਸਿਆ ਕਿ ਸਰਦੀਆਂ 'ਚ ਪਹਿਨਣ ਵਾਲੇ ਬੂਟਾਂ ਨਾਲ ਲੜਕੀਆਂ ਨੂੰ ਪੈਰਾਂ ਦੀਆਂ ਕਾਫੀ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ, ''ਇਸ ਨਾਲ ਲੜਕੀਆਂ ਦੇ ਗੋਡੇ ਖਰਾਬ ਹੋ ਸਕਦੇ ਹਨ। ਪੈਰ ਨੂੰ ਪੂਰਾ ਸਹਾਰਾ ਮਿਲਣ ਦੀ ਵਜ੍ਹਾ ਨਾਲ ਜੋੜਾਂ ਦੀਆਂ ਮਾਸਪੇਸ਼ੀਆਂ 'ਚ ਗੰਭੀਰ ਸੱਟ ਆਉਣ ਦਾ ਖਤਰਾ ਰਹਿੰਦਾ ਹੈ। ਲੰਡਨ ਬ੍ਰਿਜ ਹਸਪਤਾਲ 'ਚ ਕੰਸਲਟੈਂਟ ਦੇ ਰੂਪ 'ਚ ਕੰਮ ਕਰਨ ਵਾਲੇ ਮੈਕਡਮੋਰਟ ਮੁਤਾਬਿਕ ਇਸ ਤਰ੍ਹਾਂ ਦੇ ਬੂਟ ਪਹਿਨਣ ਦੀ ਆਦਤ ਨਾਲ ਖੜ੍ਹੇ ਹੋਣ ਦੇ ਤਰੀਕੇ 'ਤੇ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਗੋਡਿਆਂ ਦੀ ਬਨਾਵਟ ਵਿਗੜ ਸਕਦੀ ਹੈ। ਜ਼ਿਆਦਾ ਸਮੇਂ ਤਕ ਇਨ੍ਹਾਂ ਨੂੰ ਪਹਿਨਣ ਨਾਲ ਗੋਡਿਆਂ ਅੰਦਰ ਪਾਈ ਜਾਣ ਵਾਲੀ ਨਰਮ ਹੱਡੀ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ, ਜਿਸ ਨੂੰ ਸਰਜਰੀ ਜ਼ਰੀਏ ਬਦਲਣਾ ਹੀ ਇਕ ਮਾਤਰ ਇਲਾਜ ਹੁੰਦਾ ਹੈ।