ਇਦਲਿਬ ''ਚ ਕਿਸੇ ਵੀ ਅੱਤਵਾਦੀ ਹਮਲੇ ਦਾ ਜਵਾਬ ਅਸੀਂ ਦੇਵਾਂਗੇ : ਰੂਸ

08/20/2019 11:54:15 PM

ਮਾਸਕੋ - ਰੂਸ ਨੇ ਤੁਰਕੀ ਨੂੰ ਆਖਿਆ ਹੈ ਕਿ ਸੀਰੀਆ ਦੇ ਇਦਲਿਬ 'ਚ ਡੀ-ਐਸਕੈਲੇਸ਼ਨ ਖੇਤਰ 'ਚ ਅੱਤਵਾਦੀਆਂ ਦੇ ਕਿਸੇ ਵੀ ਹਮਲੇ ਦਾ ਉਹ ਜਵਾਬ ਦੇਵੇਗਾ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਮੰਗਲਵਾਰ ਨੂੰ ਆਖਿਆ ਕਿ ਅਸੀਂ ਤੁਰਕੀ ਦੇ ਸਹਿਯੋਗੀਆਂ ਨੂੰ ਸੰਯੁਕਤ ਰੂਪ ਤੋਂ ਆਖਿਆ ਹੈ ਕਿ ਅੱਤਵਾਦੀਆਂ ਵੱਲੋਂ ਲਗਾਤਾਰ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਉਨ੍ਹਾਂ ਦਾ ਦੇਸ਼ ਕਾਰਵਾਈ ਕਰੇਗਾ।

ਲਾਵਰੋਵ ਨੇ ਅੱਗੇ ਆਖਿਆ ਕਿ ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਹ ਇਸ ਖੇਤਰ ਤੋਂ ਹਮਲੇ ਕਰਦੇ ਹਨ ਤਾਂ ਸਾਡਾ ਦੇਸ਼ ਸਖਤ ਕਾਰਵਾਈ ਕਰੇਗਾ। ਇਸ ਸਾਲ ਸ਼ੁਰੂ ਤੋਂ ਇਸ ਤਰ੍ਹਾਂ ਦੇ ਹਮਲੇ ਬੰਦ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ 'ਚ ਤੁਰਕੀ ਦੇ ਸਹਿਯੋਗੀਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਅਸੀਂ ਜਵਾਬ ਦੇਵਾਂਗੇ ਅਤੇ ਇਹ ਕਾਰਵਾਈ ਬੰਦ ਨਹੀਂ ਹੋ ਸਕਦੀ ਕਿਉਂਕਿ ਇਦਲਿਬ 'ਤੇ ਸਮਝੌਤਾ ਅੱਤਵਾਦੀਆਂ ਨੂੰ ਜੰਗਬੰਦੀ ਨੂੰ ਵਧਾਉਣ ਲਈ ਵਿਵਸਥਾ ਪ੍ਰਦਾਨ ਨਹੀਂ ਕਰਦਾ ਹੈ।

Khushdeep Jassi

This news is Content Editor Khushdeep Jassi