25 ਸਾਲ ਦੀ ਉਮਰ ''ਚ ਭਾਰ ਵਧਣ ਨਾਲ ਜਲਦੀ ਮੌਤ ਦਾ ਖਤਰਾ

10/17/2019 6:32:20 PM

ਵਾਸ਼ਿੰਗਟਨ— ਅਮਰੀਕਾ 'ਚ ਬਾਲਗਾਂ 'ਤੇ ਕੀਤੇ ਗਏ ਸਰਵੇ ਅਨੁਸਾਰ ਜੇਕਰ ਲਗਭਗ 25 ਸਾਲ ਦੀ ਉਮਰ 'ਚ ਤੁਹਾਡਾ ਭਾਰ ਵਧਦਾ ਹੈ ਤਾਂ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵਧ ਜਾਂਦਾ ਹੈ। ਇਸ ਖੋਜ 'ਚ ਪਤਾ ਲੱਗਾ ਕਿ ਅਧੇੜ ਉਮਰ ਤੋਂ ਬੁਢਾਪੇ ਤੱਕ ਦੀ ਅਵਸਥਾ ਦੌਰਾਨ ਭਾਰ ਘੱਟ ਹੋਣ ਨਾਲ ਵੀ ਮੌਤ ਦਾ ਖਤਰਾ ਵਧ ਜਾਂਦਾ ਹੈ।

ਖੋਜਕਾਰਾਂ ਨੇ ਸਮੇਂ ਤੋਂ ਪਹਿਲਾਂ ਮੌਤ ਦੇ ਖਤਰੇ ਨੂੰ ਘੱਟ ਕਰਨ ਲਈ ਬਾਲਗ ਉਮਰ ਦੌਰਾਨ ਸਾਧਾਰਨ ਭਾਰ ਬਣਾਏ ਰੱਖਣ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਾਲਗਾਂ 'ਚ ਮੋਟਾਪਾ ਸਮੇਂ ਤੋਂ ਪਹਿਲਾਂ ਮੌਤ ਦੇ ਉੱਚ ਜੋਖਮ ਨਾਲ ਸਬੰਧਤ ਹੈ। ਹਾਲਾਂਕਿ ਬਾਲਗ ਉਮਰ ਦੌਰਾਨ ਖਾਸ ਕਰ ਕੇ ਜਵਾਨ ਅਵਸਥਾ ਤੋਂ ਬਾਅਦ ਅਧੇੜ ਉਮਰ ਤੋਂ ਪਹਿਲਾਂ ਦੀ ਅਵਸਥਾ ਦੌਰਾਨ ਭਾਰ 'ਚ ਬਦਲਾਅ ਦੇ ਲੰਬੇ ਸਮੇਂ ਤੱਕ ਦੇ ਅਸਰ ਦੇ ਬਾਰੇ 'ਚ ਬਹੁਤ ਘੱਟ ਜਾਣਕਾਰੀ ਹੈ।

Baljit Singh

This news is Content Editor Baljit Singh