ਟਰੰਪ ਨੇ ''ਵਾਸ਼ਿੰਗਟਨ ਪੋਸਟ'' ''ਨਿਊਯਾਰਕ ਟਾਈਮਜ਼'' ਮੰਗਵਾਉਣੀ ਕੀਤੀ ਬੰਦ

10/25/2019 7:51:52 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਰੋਜ਼ਾਨਾ ਵਾਸ਼ਿੰਗਟਨ ਪੋਸਟ ਅਤੇ ਨਿਊਯਾਰਕ ਟਾਈਮਜ਼ ਨੂੰ ਫਰਜ਼ੀ ਦੱਸਦੇ ਹੋਏ ਇਨ੍ਹਾਂ ਅਖਬਾਰਾਂ ਨੂੰ ਮੰਗਣਾ ਬੰਦ ਕਰ ਦਿੱਤਾ ਹੈ ਅਤੇ ਹੋਰ ਫੈਡਰਲ ਏਜੰਸੀਆਂ ਨੂੰ ਵੀ ਅਜਿਹਾ ਹੀ ਕਰਨ ਨੂੰ ਕਿਹਾ ਹੈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਟਰੰਪ ਨੇ ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਹੈ ਜਦੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਫਾਕਸ ਨਿਊਜ਼ ਦੇ ਨਾਲ ਇੰਟਰਵਿਊ ਵਿਚ ਇਹੀ ਗੱਲ ਦੋਹਰਾਈ ਸੀ। ਟਰੰਪ ਨੇ ਸੋਮਵਾਰ ਨੂੰ ਨਿਊਯਾਰਕ ਟਾਈਮਜ਼ ਨੂੰ ਇਕ ਫਰਜ਼ੀ ਅਖਬਾਰ ਦੱਸਿਆ ਅਤੇ ਕਿਹਾ ਕਿ ਅਸੀਂ ਲੋਕ ਇਸ ਨੂੰ ਕਿਸੇ ਕੀਮਤ 'ਤੇ ਵ੍ਹਾਈਟ ਹਾਊਸ ਵਿਚ ਨਹੀਂ ਮੰਗਵਾਉਣਾ ਚਾਹੁੰਦੇ। ਅਸੀਂ ਲੋਕ ਨਿਊਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਨੂੰ ਹੁਣ ਨਹੀਂ ਮੰਗਵਾਂਗੇ।

ਇੰਟਰਵਿਊ ਵਿਚ ਨਿਊਯਾਰਕ ਟਾਈਮਜ਼ ਨੇ ਟਰੰਪ ਦੇ ਹਵਾਲੇ ਤੋਂ ਲਿਖਿਆ ਉਹ ਦੋਵੇਂ ਅਖਬਾਰਾਂ ਫਰਜ਼ੀ ਹਨ। ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਵੇਸਟ ਵਿੰਗ ਵਿਚ ਅਧਿਕਾਰੀਆਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੋਹਾਂ ਅਖਬਾਰਾਂ ਦੀਆਂ ਕਾਪੀਆਂ ਹੁਣ ਵ੍ਹਾਈਟ ਹਾਊਸ ਵਿਚ ਨਹੀਂ ਆਵੇਗੀ ਅਤੇ ਪ੍ਰਸ਼ਾਸਨ ਹੋਰ ਫੈਡਰਲ ਏਜੰਸੀਆਂ ਨੂੰ ਕਹਿਣ ਵਾਲਾ ਹੈ ਕਿ ਉਹ ਇਨ੍ਹਾਂ ਅਖਬਾਰਾਂ ਨੂੰ ਮੰਗਵਾਉਣਾ ਬੰਦ ਕਰੇ। ਖਬਰ ਮੁਤਾਬਕ ਟਰੰਪ ਨੇ ਪ੍ਰੈਸ ਵਾਲਿਆਂ ਨੂੰ ਜਨਤਾ ਦਾ ਦੁਸ਼ਮਨ ਅਤੇ ਉਨ੍ਹਾਂ ਦੀ ਆਲੋਚਨਾਤਮਕ ਕਵਰੇਜ ਨੂੰ ਫਰਜ਼ੀ ਦੱਸਿਆ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਟਿਫਨੀ ਗ੍ਰਿਸ਼ਮ ਨੇ ਇਕ ਬਿਆਨ ਵਿਚ ਕਿਹਾ ਕਿ ਸਾਰੀਆਂ ਫੈਡਰਲ ਏਜੰਸੀਆਂ ਵਿਚ ਅਖਬਾਰ ਨੂੰ ਮੰਗਾਉਣਾ ਬੰਦ ਕਰਨ ਨਾਲ ਹਜ਼ਾਰਾਂ ਕਰਦਾਤਾਵਾਂ ਦੇ ਪੈਸੇ ਬਚਣਗੇ। ਫਿਲਹਾਲ ਨਿਊਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਦੇ ਅਧਿਕਾਰੀਆਂ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।


Sunny Mehra

Content Editor

Related News