ਓਬਾਮਾ ਨੇ ਲੋਕਾਂ ਨੂੰ ਲੋਕਤੰਤਰ ਨਾਲ ਜੁੜੇ ਰਹਿਣ ਦੀ ਕੀਤੀ ਅਪੀਲ

12/09/2017 2:18:43 PM

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਸੇ ਵੀ ਮੁਸੀਬਤ ਵਿਚ ਫਸਣ ਦੇ ਖਤਰੇ ਤੋਂ ਸੁਚੇਤ ਕਰਨ ਲਈ ਨਾਜ਼ੀ ਜਰਮਨੀ ਦਾ ਉਦਾਹਰਣ ਦਿੰਦੇ ਹੋਏ ਅਮਰੀਕੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਲੋਕਤੰਤਰਿਕ ਕਾਰਵਾਈ ਨਾਲ ਜੁੜੇ ਰਹਿਣ। ਓਬਾਮਾ ਨੇ ਸ਼ਿਕਾਗੋ ਵਿਚ ਇਕ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਕਿਸੇ ਗਲਤਫਹਿਮੀ ਵਿਚ ਪੈ ਜਾਂਦੇ ਹਾਂ ਅਤੇ ਇਹ ਮੰਨਣ ਲੱਗ ਜਾਂਦੇ ਹਾਂ ਕਿ ਚੀਜਾਂ ਉਸੇ ਤਰ੍ਹਾਂ ਨਾਲ ਚਲਦੀਆਂ ਰਹਿਣਗੀਆਂ ਜਿਵੇਂ ਚਲ ਰਹੀਆਂ ਹਨ। ਇਸ ਕਾਨਫਰੰਸ ਦੀ ਫੁਟੇਜ ਸੋਸ਼ਲ ਮੀਡੀਆ ’ਤੇ ਮੁਹੱਈਆ ਹੈ। ਉਨ੍ਹਾਂ ਨੇ 1920 ਅਤੇ 1930 ਦੇ ਦਹਾਕੇ ਦਾ ਜ਼ਿਕਰ ਕਰਦੇ ਹੋਏ ਤੁਹਾਨੂੰ ਲੋਕਤੰਤਰ ਦੇ ਇਸ ਬਗੀਚੇ ਵਿਚ ਵਿਸ਼ਵਾਸ ਬਣਾਈ ਰੱਖਣਾ ਹੋਵੇਗਾ ਨਹੀਂ ਤਾਂ ਚੀਜਾਂ ਤੇਜ਼ੀ ਨਾਲ ਖਰਾਬ ਹੋ ਸਕਦੀਆਂ ਹਨ। ਅਸੀਂ ਅਜਿਹਾ ਸਮਾਜ ਦੇਖਿਆ ਹੈ ਜਿਥੇ ਇਹ ਹੋਇਆ। ਵ੍ਹਾਈਟ ਹਾਊਸ ਤੋਂ ਜਾਣ ਤੋਂ ਬਾਅਦ ਓਬਾਮਾ ਲਾਈਲਾਈਟ ਵਿਚ ਘੱਟ ਆਉਂਦੇ ਹਨ। ਸਾਬਕਾ ਰਾਸ਼ਟਰਪਤੀਆਂ ਵਾਂਗ ਉਹ ਵੀ ਰਾਜਨੀਤੀ ’ਤੇ ਚਰਚਾ ਨਹੀਂ ਕਰਦੇ ਹਨ।