ਪੱਤਰਕਾਰਾਂ ਦੀ ਹੱਤਿਆ ਕਰਨ ਵਾਲੇ 90 ਫੀਸਦੀ ਕਾਤਲਾਂ ਨੂੰ ਨਹੀਂ ਮਿਲੀ ਸਜ਼ਾ : ਯੂਨੇਸਕੋ

11/01/2019 11:52:02 PM

ਲੰਡਨ - ਪਿਛਲੇ 2 ਸਾਲਾ 'ਚ 55 ਫੀਸਦੀ ਪੱਤਰਕਾਰਾਂ ਦੀ ਹੱਤਿਆ ਸੰਘਰਸ਼ ਰਹਿਤ ਖੇਤਰਾਂ 'ਚ ਹੋਈ ਜੋ ਸਿਆਸਤ, ਦੋਸ਼ ਅਤੇ ਭ੍ਰਿਸ਼ਟਾਚਾਰ 'ਤੇ ਰਿਪੋਰਟਿੰਗ ਲਈ ਅਖਬਾਰਾਂ ਨੂੰ ਨਿਸ਼ਾਨਾ ਬਣਾਉਣ ਦੇ ਵਧਦੇ ਰੁਝਾਨ ਨੂੰ ਦਿਖਾਉਂਦਾ ਹੈ। ਯੂਨੇਸਕੋ ਨੇ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਯੂਨੇਸਕੋ ਨੇ ਦੱਸਿਆ ਕਿ 2006 ਤੋਂ 2018 ਤੱਕ ਦੁਨੀਆ ਭਰ 'ਚ 1,109 ਪੱਤਰਕਾਰਾਂ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ 'ਚੋਂ ਕਰੀਬ 90 ਫੀਸਦੀ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ।

ਰਿਪੋਰਟ ਮੁਤਾਬਕ, ਪਿਛਲੇ 2 ਸਾਲਾ (2017-18) 'ਚ 55 ਫੀਸਦੀ ਪੱਤਰਕਾਰਾਂ ਦੀ ਮੌਤ ਸੰਘਰਸ਼ ਰਹਿਤ ਖੇਤਰਾਂ 'ਚ ਹੋਈ। ਇਹ ਰਿਪੋਰਟ ਪੱਤਰਕਾਰਾਂ ਦੀਆਂ ਹੱਤਿਆਵਾਂ ਦੇ ਰੁਝਾਨ 'ਚ ਆਏ ਬਦਲਾਅ ਨੂੰ ਦਿਖਾਉਂਦੀਂ ਹੈ ਜਿਨ੍ਹਾਂ ਨੂੰ ਅਕਸਰ ਸਿਆਸਤ, ਅਪਰਾਧ ਅਤੇ ਭ੍ਰਿਸ਼ਟਾਚਾਰ 'ਤੇ ਉਨ੍ਹਾਂ ਦੀ ਰਿਪੋਰਟਿੰਗ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਰਿਪੋਰਟ ਅਜਿਹੇ ਸਮੇਂ 'ਚ ਆਈ ਹੈ ਜਦ ਇਕ ਦਿਨ ਬਾਅਦ 'ਚ 2 ਨਵੰਬਰ ਨੂੰ ਪੱਤਰਕਾਰਾਂ ਖਿਲਾਫ ਅਪਰਾਧਾਂ ਲਈ ਸਜ਼ਾ ਮੁਕਤ ਕਰਨ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਵੇਗਾ। ਰਿਪੋਰਟ ਮੁਤਾਬਕ, ਪੱਤਰਕਾਰਾਂ ਲਈ ਕੰਮ ਕਰਨ ਦੇ ਲਿਹਾਜ਼ ਨਾਲ ਅਰਬ ਦੇਸ਼ ਸਭ ਤੋਂ ਖਤਰਨਾਕ ਹਨ ਜਿਥੇ 30 ਫੀਸਦੀ ਹੱਤਿਆਵਾਂ ਹੋਈਆਂ। ਇਸ ਤੋਂ ਬਾਅਦ ਲਾਤਿਨ ਅਮਰੀਕਾ ਅਤੇ ਕੈਰੇਬੀਆਈ ਖੇਤਰ (26 ਫੀਸਦੀ) ਅਤੇ ਏਸ਼ੀਆ ਅਤੇ ਪ੍ਰਸ਼ਾਂਤ ਦੇਸ਼ (24 ਫੀਸਦੀ) ਆਉਂਦੇ ਹਨ। ਯੂਨੇਸਕੋ ਨੇ ਪਿਛਲੇ ਸਾਲ ਇੰਨੀ ਹੀ ਮਿਆਦ ਦੇ ਮੁਕਾਬਲੇ 2019 'ਚ ਪੱਤਰਕਾਰਾਂ ਦੀਆਂ ਘੱਟ ਹੱਤਿਆਵਾਂ ਦਰਜ ਕੀਤੀਆਂ ਹਨ।

Khushdeep Jassi

This news is Content Editor Khushdeep Jassi