ਇਰਾਕ ''ਚ ਰਸਾਇਣਕ ਹਥਿਆਰਾਂ ਦੀ ਜਾਂਚ ਚਾਹੁੰਦੇ ਹਨ ਰੂਸ-ਚੀਨ

03/25/2017 2:41:11 PM

ਸੰਯੁਕਤ ਰਾਸ਼ਟਰ— ਰੂਸ ਅਤੇ ਚੀਨ ਨੇ ਸੀਰੀਆ ''ਚ ਇਸਤੇਮਾਲ ਕੀਤੇ ਗਏ ਰਸਾਇਣਕ ਹਥਿਆਰਾਂ ਦੇ ਤਾਰ ਇਰਾਕ ਨਾਲ ਜੁੜੇ ਹੋਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਇਕ ਪੈਨਲ ਵਲੋਂ ਜਾਂਚ ਕਰਾਉਣ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਬ੍ਰਿਟੇਨ ਨੇ ਤੁਰੰਤ ਖਾਰਜ ਕਰ ਦਿੱਤਾ। ਇਰਾਕ ਦੇ ਸ਼ਹਿਰ ਮੋਸੂਲ ਦੀ ਲੜਾਈ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਇਕ ਚਰਚਾ ਦੌਰਾਨ ਰੂਸ ਅਤੇ ਚੀਨ ਨੇ ਸੰਯੁਕਤ ਜਾਂਚ ਪ੍ਰ੍ਰਣਾਲੀ ਦਾ ਦਾਇਰਾ ਵਧਾ ਕੇ ਇਰਾਕ ਤੱਕ ਕੀਤੇ ਜਾਣ ''ਤੇ ਜ਼ੋਰ ਦਿੱਤਾ।
ਦੱਸਣ ਯੋਗ ਹੈ ਕਿ ਮੋਸੂਲ ਵਿਚ ਇਰਾਕੀ ਫੋਰਸ, ਇਸਲਾਮਿਕ ਸਟੇਟ (ਆਈ. ਐੱਸ.) ਸਮੂਹ ਦੇ ਜੇਹਾਦੀਆਂ ਨਾਲ ਲੜਾਈ ਲੜ ਰਹੀ ਹੈ। ਓਧਰ ਬ੍ਰਿਟੇਨ ਦੇ ਰਾਜਦੂਤ ਮੈਥਿਊ ਰੇਕ੍ਰਾਫਟ ਮੁਤਾਬਕ ਆਈ. ਐੱਸ. ਦੇ ਰਸਾਇਣਕ ਹਥਿਆਰਾਂ ਦੀ ਵਰਤੋਂ ਸੰਬੰਧੀ ਤਾਜ਼ਾ ਜਾਣਕਾਰੀ ''ਤੇ ਸੁਰੱਖਿਆ ਪਰੀਸ਼ਦ ਦੇ ਮੈਂਬਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਰੇਕ੍ਰਾਫਟ ਨੇ ਦੱਸਿਆ ਕਿ ਇਸ ਤੋਂ ਬਾਅਦ ਰੂਸ ਅਤੇ ਚੀਨ ਨੇ ਇਕ ਮਸੌਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਵਿਚ ਇਰਾਕ ''ਚ ਸੰਯੁਕਤ ਜਾਂਚ ਪ੍ਰਣਾਲੀ ਵਲੋਂ ਜਾਂਚ ਕਰਵਾਏ ਜਾਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਬ੍ਰਿਟੇਨ ਇਰਾਕ ਅਤੇ ਸੀਰੀਆ ਦੀ ਸਥਿਤੀ ਵਿਚਾਲੇ ਬਹੁਤ ਸਾਰਾ ਫਰਕ ਹੈ।

Tanu

This news is News Editor Tanu