ਸੈਂਡਵਿਚ ਦੇਰੀ ਨਾਲ ਦੇਣ ''ਤੇ ਵੇਟਰ ਦੀ ਗੋਲੀ ਮਾਰ ਕੇ ਹੱਤਿਆ

08/18/2019 2:20:40 AM

ਬੋਬਗਿਨੀ - ਪੈਰਿਸ ਦੇ ਬਾਹਰੀ ਇਲਾਕੇ 'ਚ ਪਿੱਜ਼ਾ ਅਤੇ ਸੈਂਡਵਿਚ ਦੇ ਇਕ ਰੈਸਤਰਾਂ 'ਚ ਇਕ ਗਾਹਕ ਨੇ ਵੇਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸ ਨੂੰ ਸੈਂਡਵਿਚ ਲਈ ਇੰਤਜ਼ਾਰ ਕਰਨਾ ਪਿਆ। ਜਾਂਚ ਨਾਲ ਜੁੜੇ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਪੈਰਿਸ ਦੇ ਪੂਰਬੀ ਉਪ ਨਗਰ ਨਾਇਜ਼ੀ-ਲੇ-ਗ੍ਰੈਂਡ ਦੇ ਇਸ ਰੈਸਤਰਾਂ 'ਚ ਸ਼ੁੱਕਰਵਾਰ ਰਾਤ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਵੇਟਰ ਦੇ ਸਹਿਕਰਮੀਆਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਵੇਟਰ ਦੇ ਮੋਢੇ 'ਚ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਬੰਦੂਕਧਾਰੀ ਗੁੱਸੇ 'ਚ ਸੀ ਕਿਉਂਕਿ ਉਸ ਦਾ ਸੈਂਡਵਿਚ ਤੁਰੰਤ ਤਿਆਰ ਨਹੀਂ ਹੋ ਪਾਇਆ ਸੀ ਜਿਸ ਕਾਰਨ ਉਹ ਆਪਣਾ-ਆਪ ਖੋਹ ਬੈਠਾ ਸੀ। ਘਟਨਾ ਤੋਂ ਬਾਅਦ ਬੰਦੂਕਧਾਰੀ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।

Khushdeep Jassi

This news is Content Editor Khushdeep Jassi