ਅਸਥਮਾ ਰੋਗੀਆਂ ਲਈ ਵਿਟਾਮਿਨ ਡੀ ਫਾਇਦੇਮੰਦ

03/10/2019 7:38:58 PM

ਨਿਊਯਾਰਕ— ਵਿਟਾਮਿਨ ਡੀ ਨਾ ਸਿਰਫ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਸਗੋਂ ਇਹ ਅਸਥਮਾ ਰੋਗੀਆਂ ਲਈ ਵੀ ਫਾਇਦੇਮੰਦ ਹੈ। ਇਕ ਖੋਜ ਅਨੁਸਾਰ ਦਵਾਈਆਂ ਲੈਣ ਤੋਂ ਇਲਾਵਾ ਵਿਟਾਮਨ ਡੀ ਦੀ ਵਾਧੂ ਖੁਰਾਕ ਲੈਣ ਨਾਲ ਇਸ ਰੋਗ ਦੇ ਜੋਖਮ ਨੂੰ ਕਰੀਬ ਅੱਧਾ ਕੀਤਾ ਜਾ ਸਕਦਾ ਹੈ।

ਵਿਟਾਮਨ ਡੀ ਦੇ ਸੋਮੇ
ਧੁੱਪ 'ਚ ਬੈਠਣ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਵਿਟਾਮਨ ਡੀ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਵਿਟਾਮਨ ਡੀ ਦੇ ਸੋਮਿਆਂ 'ਚ ਫੈਟੀ ਫਿਸ਼, ਮਸ਼ਰੂਮ, ਸੰਤਰੇ ਦਾ ਜੂਸ ਤੇ ਦੁੱਧ ਸ਼ਾਮਲ ਹੈ।

ਇੰਫੈਕਸ਼ਨ ਨੂੰ ਕਰੇ ਕੰਟਰੋਲ
ਵਿਟਾਮਨ ਡੀ ਸਰੀਰ ਦੇ ਇਮਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਉਪਰੀ ਸਾਹ 'ਚ ਇੰਫੈਕਸ਼ਨ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਗਲੇ ਦੀ ਸੋਜ ਘੱਟ ਜਾਂਦੀ ਹੈ। ਅਸਥਮਾ ਫੈਂਫੜਿਆਂ ਦੀ ਇਕ ਗੰਭੀਰ ਬੀਮਾਰੀ ਹੈ, ਜੋ ਸਾਹ ਲੈਣ ਵਾਲੀ ਨਾਲੀ ਨੂੰ ਇਨਫੈਕਟ ਕਰ ਦਿੰਦੀ ਹੈ। ਇਸ ਨਾਲ ਸਾਹ ਲੈਣ 'ਚ ਤਕਲੀਫ, ਛਾਤੀ 'ਚ ਜਕੜਨ ਤੇ ਖਾਂਸੀ ਆਉਂਦੀ ਹੈ।

ਬੀਮਾਰੀ ਦੇ ਲੱਛਣ
ਇਸ ਬੀਮਾਰੀ ਦੇ ਸਭ ਤੋਂ ਆਮ ਲੱਛਣ ਹਨ, ਰਾਤ ਨੂੰ ਕਸਤਰ ਦੌਰਾਨ ਜਾਂ ਹੱਸਦੇ ਹੋਏ ਸਾਹ ਲੈਣ 'ਚ ਮੁਸ਼ਕਲ, ਛਾਤੀ 'ਚ ਜਕੜਨ, ਸਾਹ ਦੀ ਕਮੀ ਤੇ ਘਬਰਾਹਟ (ਖਾਸਕਰ ਸਾਹ ਛੱਡਦੇ ਸਮੇਂ) ਜੇਕਰ ਇਲਾਜ ਨਾ ਕੀਤੀ ਜਾਵੇ ਤਾਂ ਅਸਥਮਾ ਦੇ ਲੱਛਣ ਖਤਰਨਾਕ ਹੋ ਸਕਦੇ ਹਨ।

ਅਸਥਮਾ ਦਾ ਇਲਾਜ
ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਲੋਕਾਂ 'ਟ ਸਾਹ ਦੀ ਨਾਲੀ 'ਚ ਸੰਵੇਦਨਸ਼ੀਲਤਾ ਵਧ ਰਹੀ ਹੈ। ਮਰੀਜ਼ ਨੂੰ ਨਿਰੰਤਰ ਡਾਕਟਰੀ ਦੇਖਭਾਲ ਦੀ ਲੋੜ ਹੁੰਦੀ ਹੈ ਤੇ ਗੰਭੀਰ ਅਸਥਮਾ ਵਾਲੇ ਰੋਗੀਆਂ ਨੂੰ ਲੰਬੇ ਸਮੇਂ ਤੱਕ ਦਵਾਈਆਂ ਲੈਣੀਆਂ ਪੈ ਸਕਦੀਆਂ ਹਨ। ਇਸ ਵਿਚ ਸੋਜ ਘੱਟ ਕਰਨ ਵਾਲੀਆਂ ਦਵਾਈਆਂ ਵੀ ਮੁੱਖ ਹਨ।

ਕਾਬੂ ਰੱਖਣ ਦੇ ਉਪਾਅ
* ਅਸਥਮਾ 'ਤੇ ਲਗਾਤਾਰ ਨਿਗਰਾਨੀ ਰੱਖਣ ਦੀ ਲੋੜ
* ਇੰਫਲੂਏਂਜਾ ਤੇ ਨਿਮੋਨੀਆ ਦੇ ਟੀਕੇ ਲਵਾਉਣ ਨਾਲ ਅਸਥਮਾ ਦੇ ਦੌਰੇ ਤੋਂ ਬਚਿਆ ਜਾ ਸਕਦਾ ਹੈ।
* ਉਨ੍ਹਾਂ ਟਰਿਗਰਸ ਨੂੰ ਪਛਾਣੋ, ਜੋ ਅਸਥਮਾ ਨੂੰ ਤੇਜ਼ ਕਰਦੇ ਹਨ, ਇਹ ਐਲਰਜੀ ਪੈਦਾ ਕਰਨ ਵਾਲੇ ਧੂੜ-ਕਣ ਤੇ ਸੂਖਮ ਜੀਵ ਤਕ ਕੁਝ ਵੀ ਹੋ ਸਕਦੇ ਹਨ।
* ਸਾਹ ਲੈਣ ਦੀ ਗਤੀ ਤੇ ਅਸਥਮਾ ਦੇ ਸੰਭਾਵਿਤ ਹਮਲੇ ਨੂੰ ਪਛਾਣੋ।

Baljit Singh

This news is Content Editor Baljit Singh