ਇਟਲੀ ''ਚ ਵਿਸ਼ਾਲ ਨਗਰ ਕੀਰਤਨ ਸਜਾਇਆ

06/28/2017 3:04:55 PM

ਮਿਲਾਨ/ਰੋਮ/ਇਟਲੀ (ਸਾਬੀ ਚੀਨੀਆ, ਕੈਂਥ)— ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਸਬਾਉਦੀਆ ਵਿਖੇ ਪਿੰਡ ਪੁਨਤੀਨੀਆ 'ਚ ਵਿਸ਼ਾਲ ਨਗਰ ਕੀਰਤਨ ਕਰਵਾਇਆ ਗਿਆ, ਜਿਸ 'ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਨਗਰ ਕੀਰਤਨ ਦੀ ਆਰੰਭਤਾ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ 'ਚ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮੇਨ ਚੌਕ ਤੋਂ ਹੋਈ ਉਪਰੰਤ ਨਗਰ ਕੀਰਤਨ ਵਾਪਿਸ ਸਮਾਪਤੀ ਵਾਲੀ ਜਗ੍ਹਾ ਪੁੱਜਿਆ, ਜਿੱਥੇ ਅਜੀਤ ਸਿੰਘ ਥਿੰਦ, ਬਲਵਿੰਦਰ ਸਿੰਘ ਦੇ ਜੱਥੇ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸ਼ਰਵਣ ਕਰਵਾਇਆ ਗਿਆ। ਇਸ ਦੌਰਾਨ ਗਤਕੇ ਵਾਲੇ ਸਿੰਘਾਂ ਵਲੋਂ ਗਤਕਾ ਦੇ ਜੌਹਰ ਵਿਖਾਏ ਗਏ। ਸੇਵਾਦਾਰਾਂ ਵਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰਾਂ ਦੇ ਸਟਾਲ ਲਗਾਏ ਗਏ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ, ਰਤਨ ਸਿੰਘ, ਸੋਨਾ ਵਿਰਕ, ਜਤਿੰਦਰ ਸਿੰਘ ਲਾਡੀ ਹਰਭਜਨ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜੱਥਿਆਂ ਦਾ ਸਨਮਾਨ੍ਹ ਕੀਤਾ ਗਿਆ। 
ਦੱਸਣਯੋਗ ਹੈ ਕਿ ਪਿਛਲੇ 14 ਸਾਲਾਂ ਤੋ ਨਗਰ ਕੀਰਤਨ ਸਬਾਊਦੀਆ ਵਿਖੇ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਸੰਗਤਾਂ ਦੀ ਮੰਗ ਨੂੰ ਵੇਖਦਿਆਂ ਨੇੜਲੇ ਸ਼ਹਿਰ ਪੁਨਤੀਨੀਆ 'ਚ ਕਰਵਾਇਆ ਗਿਆ, ਜਿਸ ਲਈ ਸੰਗਤਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਨੀਲੀਆਂ ਪੀਲੀਆਂ ਦਸਤਾਰਾਂ 'ਤੇ ਚੁੰਨੀਆਂ ਦੇ ਰੰਗ 'ਚ ਰੰਗਿਆ ਸ਼ਹਿਰ ਖਾਲਸੇ ਦੀ ਚੜਦੀ ਕਲਾ ਦੀ ਅਗਵਾਈ ਭਰਦਾ ਨਜ਼ਰੀ ਆਇਆ ਬਾਹਰੋਂ ਆਈਆਂ ਸੰਗਤਾਂ ਵਲੋਂ ਸੇਵਾਦਾਰਾਂ ਵਲੋਂ ਕੀਤੇ ਚੰਗੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਗਈ।