ਚੀਨ ਦੇ ਬਦਨਾਮ ਸੀ-ਫੂਡ ਮਾਰਕੀਟ ਦੀ ਪਹਿਲੀ ਕੋਰੋਨਾ ਮਰੀਜ਼ ਤੋਂ ਇੰਝ ਫੈਲਿਆ ਸੀ ਵਾਇਰਸ

03/28/2020 7:35:25 PM

ਬੀਜਿੰਗ — ਚੀਨ ਦੇ ਵੁਹਾਨ ਤੋਂ ਨਿਕਲ ਕੇ ਕੋਰੋਨਾ ਵਾਇਰਸ ਦੁਨੀਆ ਭਰ 'ਚ ਫੈਲ ਚੁੱਕਾ ਹੈ। ਸ਼ਨੀਵਾਰ ਦੁਪਹਿਰ ਤਕ ਕੋਰੋਨਾ ਵਾਇਰਸ ਨਾਲ ਦੁਨੀਆ 'ਚ 6 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋ ਚੁੱਕੇ ਹਨ ਅਤੇ 28,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਬਾਰੇ ਸਮਝਿਆ ਜਾਂਦਾ ਹੈ ਕਿ ਇਹ ਚੀਨ ਦੇ ਵੁਹਾਨ 'ਚ ਸਥਿਤ ਸੀ ਫੂਡ ਮਾਰਕੀਟ ਤੋਂ ਫੈਲਿਆ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੀ ਫੂਡ ਮਾਰਕੀਟ ਦੀ ਉਸ ਮਰੀਜ਼ ਬਾਰੇ ਜਿਸ ਨੂੰ ਸਭ ਤੋਂ ਪਹਿਲਾਂ ਪਾਜੀਟਿਵ ਪਾਇਆ ਗਿਆ ਸੀ।

ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਮੀਡੀਆ 'ਚ ਲੀਕ ਹੋਏ ਚੀਨ ਦੇ ਕੁਝ ਦਸਤਾਵੇਜਾਂ ਤੋਂ ਪਤਾ ਲੱਗਾ ਹੈ ਕਿ ਵੁਹਾਨ ਦੇ ਸੀ ਫੂਡ ਮਾਰਕੀਟ 'ਚ ਸਭ ਤੋਂ ਪਹਿਲਾਂ ਵੇਈ ਨਾਮ ਦੀ ਮਹਿਲਾ ਕੋਰੋਨਾ ਵਾਇਰਸ ਟੈਸਟ 'ਚ ਪਾਜੀਟਿਵ ਮਿਲੀ ਸੀ। ਮਹਿਲਾ ਚੀਨ ਦੇ ਮਾਰਕੀਟ 'ਚ ਜਿੰਦਾ ਸ਼ਰਿੰਪਸ ਵੇਚਿਆ ਕਰਦੀ ਸੀ। ਵੇਈ ਨਾਮ ਦੀ ਮਹਿਲਾ ਸੀ ਫੂਡ ਮਾਰਕੀਟ ਤੋਂ 500 ਮੀਟਰ ਦੀ ਦੂਰੀ 'ਤੇ ਹੀ ਇਕ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਚੀਨ ਦੇ ਦਿ ਪੇਪਰ ਨਾਲ ਗੱਲ ਕਰਦੇ ਹੋਏ ਮਹਿਲਾ ਨੇ ਦੱਸਿਆ ਸੀ ਕਿ 11 ਦਸੰਬਰ ਨੂੰ ਉਨ੍ਹਾਂ ਨੂੰ ਬੁਖਾਰ ਹੋ ਗਿਆ ਸੀ। ਵੇਈ ਨੂੰ ਲੱਗਾ ਕਿ ਉਸ ਨੂੰ ਸੀਜ਼ਨਲ ਫਲੂ ਹੋਇਆ ਹੈ ਅਤੇ ਉਹ ਇਕ ਛੋਟੇ ਕਲੀਨਿਕ 'ਚ ਗਈ ਸੀ ਪਰ ਇਨਜੈਕਸ਼ਨ ਲਗਾਉਣ ਤੋਂ ਬਾਅਦ ਵੀ ਉਸ ਨੂੰ ਰਾਹਤ ਨਹੀਂ ਮਿਲੀ ਅਤੇ ਇਸ ਦੇ ਬਾਵਜੂਦ ਉਹ ਮਾਰਕੀਟ 'ਚ ਸਾਮਾਨ ਵੇਚਦੀ ਰਹੀ। ਪੰਜ ਦਿਨਾਂ ਬਾਅਦ ਹਾਲਤ ਹੋਰ ਜ਼ਿਆਦਾ ਖਰਾਬ ਹੋਣ 'ਤੇ ਉਹ ਵੱਡੇ ਹਸਪਤਾਲ 'ਚ ਗਈ।

ਚੀਨੀ ਮੀਡੀਆ ਦਿ ਪੇਪਰ ਨੇ ਵੇਈ ਬਾਰੇ ਜ਼ਿਆਦਾ ਪਰਸਨਲ ਜਾਣਕਾਰੀ ਨਹੀਂ ਦਿੱਤੀ ਹੈ। ਪਰ ਵਾਲ ਸਟ੍ਰੀਟ ਜਰਨਲ ਮੁਤਾਬਕ ਮਹਿਲਾ 57 ਸਾਲ ਦੀ ਸੀ ਅਤੇ ਉਸ ਦਾ ਪੂਰੀ ਨਾਮ ਵੇਈ ਗੁਇਜੀਆਨ ਸੀ। ਵੇਈ ਨੇ ਕਿਹਾ, ਮੈਨੂੰ ਥਕਾਵਟ ਹੋ ਰਹੀ ਸੀ ਪਰ ਇਹ ਪਿਛਲੇ ਸਾਲ ਦੀ ਤਰ੍ਹਾਂ ਨਹੀਂ ਸੀ। ਹਰ ਸਰਦੀਆਂ 'ਚ ਮੈਨੂੰ ਫਲੂ ਹੋ ਜਾਂਦਾ ਹੈ, ਇਸ ਲਈ ਮੈਨੂੰ ਲੱਗਾ ਕਿ ਫਲੂ ਹੀ ਹੈ। ਚੀਨ ਦੇ ਸੈਂਟਰ ਫਾਰ ਡਿਜੀਜ ਕੰਟਰੋਲ ਨੇ ਕਿਹਾ ਸੀ ਕਿ ਸੀ ਫੂਡ ਮਾਰਕੀਟ 'ਚ ਵੇਚੇ ਜਾਣ ਵਾਲੇ ਜਾਨਵਰ ਤੋਂ ਹੀ ਇਨਸਾਨਾਂ 'ਚ ਕੋਰੋਨਾ ਵਾਇਰਸ ਆਇਆ।

ਵੇਈ ਨੇ ਦੱਸਿਆ ਕਿ ਉਹ ਬੀਮਾਰ ਹੋਣ ਦੇ ਬਾਵਜੂਦ ਮਾਰਕੀਟ 'ਚ ਸਾਮਾਨ ਵੇਚਣ ਜਾਂਦੀ ਸੀ। ਅਜਿਹਾ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਕਈ ਲੋਕ ਉਸ ਦੇ ਸੰਪਰਕ 'ਚ ਆਏ ਹੋਣਗੇ। ਬਾਅਦ 'ਚ ਉਹ ਇਲੈਂਵੇਂਥ ਹਸਪਤਾਲ ਆਫ ਵੁਹਾਨ ਗਈ ਸੀ। ਪਰ ਡਾਕਟਰ ਇਹ ਨਹੀਂ ਜਾਣ ਸਕੇ ਕਿ ਉਸ ਨੂੰ ਕੀ ਪ੍ਰੇਸ਼ਾਨੀ ਹੈ। ਇਸ ਤੋਂ ਬਾਅਦ ਉਹ 16 ਦਸੰਬਰ ਨੂੰ ਉਥੇ ਦੇ ਵੱਡੇ ਹਸਪਤਾਲ ਵੁਹਾਨ ਯੂਨੀਅਨ ਹਸਪਤਾਲ 'ਚ ਗਈ। ਉਥੇ ਡਾਕਟਰ ਨੇ ਦੱਸਿਆ ਕਿ ਕਈ ਹੋਰ ਮਰੀਜ਼ਾਂ ਨੂੰ ਵੀ ਅਜਿਹੀ ਪ੍ਰੇਸ਼ਾਨੀ ਹੋ ਰਹੀ ਹੈ।
ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਚੀਨ ਸਰਕਾਰ ਨੇ ਵੁਹਾਨ ਦੇ ਸੀ ਫੂਡ ਮਾਰਕੀਟ ਨੂੰ ਬੰਦ ਕਰ ਦਿੱਤਾ ਸੀ। ਉਥੇ ਹੀ ਕੋਰੋਨਾ ਵਾਇਰਸ ਦੇ ਪੇਸ਼ੇਂਟ ਜ਼ੀਰੋ ਬਾਰੇ ਹੁਣ ਤਕ ਭੇਦ ਬਣਿਆ ਹੋਇਆ ਹੈ। ਚੀਨ ਨੇ ਅਧਿਕਾਰਕ ਤੌਰ 'ਤੇ ਕੋਰੋਨਾ ਵਾਇਰਸ ੇਦੇ ਪੇਸ਼ੇਂਟ ਜ਼ੀਰੋ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਹੈ। ਪਹਿਲੀ ਵਾਰ ਕੋਰੋਨਾ ਵਾਇਰਸ ਕਦੋ ਆਇਆ, ਇਸ ਗੱਲ ਨੂੰ ਲੈ ਕੇ ਵੀ ਮੀਡੀਆ 'ਚ ਲੀਕ ਹੋਏ ਦਸਤਾਵੇਜ਼ ਅਤੇ ਚੀਨੀ ਸਰਕਾਰ ਦੇ ਦਾਅਵੇ 'ਚ ਫਰਕ ਹੈ।

Inder Prajapati

This news is Content Editor Inder Prajapati