ਵੈਲੇਂਟਾਈਨ ਡੇ ਤੋਂ ਪਹਿਲਾਂ ਬਜ਼ੁਰਗ ਜੋੜੇ ਦਾ ਰੋਮਾਂਟਿਕ ਵੀਡੀਓ ਹੋਇਆ ਵਾਇਰਲ

02/09/2018 10:15:00 PM

ਲਾਸ ਏਂਜਲਸ—ਵੈਲੇਂਟਾਈਨ ਡੇ ਕਰੀਬ ਹੈ ਅਤੇ ਇਸ ਤੋਂ ਪਹਿਲਾਂ ਵੈਲੇਂਟਾਈਨ ਵੀਕ ਸੈਲੀਬ੍ਰੇਸ਼ਨ ਸ਼ੁਰੂ ਹੋ ਗਿਆ ਹੈ ਜਿਸ 'ਚ ਕਪਲਸ ਰੋਜ ਡੇ, ਚਾਕਲੇਟ ਡੇ ਨੂੰ ਲੈ ਕੇ ਹਗ ਡੇ ਤੱਕ ਮਨਾਇਆ ਜਾਂਦਾ ਹੈ । ਪਿਛਲੇ ਦੋ ਸਾਲਾਂ ਤੋਂ ਇੱਕ ਵੀਡੀਓ ਹਰ ਵੈਲੇਂਟਾਈਨ ਡੇ 'ਤੇ ਵਾਇਰਲ ਹੋ ਜਾਂਦਾ ਹੈ ਜੋ ਕਿ ਇਸ ਵਾਰ ਵੀ ਹੋ ਰਿਹਾ ਹੈ । 


ਏਅਰਪੋਰਟ 'ਤੇ ਇੱਕ ਬੁਜੁਰਗ ਪਤੀ-ਪਤਨੀ ਦਾ ਰੋਮਾਂਟਿਕ ਸਰਪ੍ਰਾਇਜ ਭਰਿਆ ਵੀਡੀਓ ਇਸ ਵੈਲੇਂਟਾਈਨ ਵੀਕ 'ਤੇ ਫਿਰ ਤੋਂ ਸ਼ੇਅਰ ਹੋ ਰਿਹਾ ਹੈ । ਇਸ ਵੀਡੀਓ 'ਚ ਇੱਕ ਬੁਜੁਰਗ ਏਅਰਪੋਰਟ 'ਤੇ ਹੱਥਾਂ 'ਚ ਫੁੱਲਾਂ ਦਾ ਗੁਲਦਸਤਾ ਅਤੇ ਚਾਕਲੇਟਸ ਲੈ ਕੇ ਪਤਨੀ ਦਾ ਇੰਤਜਾਰ ਕਰ ਰਿਹਾ ਹੈ । ਪਤਨੀ ਲਗੇਜ ਨਾਲ ਆਉਂਦੀ ਹੈ ਅਤੇ ਪਤੀ ਨੂੰ ਵੇਖਦੇ ਹੀ ਉਸ ਦੇ ਗਲੇ ਲੱਗਦੀ ਹੈ । ਇਹ ਬੁਜੁਰਗ ਉਸ ਨੂੰ ਗੁਲਦਸਤਾ ਅਤੇ ਚਾਕਲੇਟ ਦਿੰਦਾ ਨਜ਼ਰ ਆਉਂਦਾ ਹੈ । ਇਹ ਵੀਡੀਓ ਲਾਸ ਏਂਜਲਸ ਦੇ ਵੇਨ ਨਾਇਸ ਫਲਾਈਵੇਅ ਦਾ ਹੈ ਜਿੱਥੇ ਇੱਕ ਬੁਜੁਰਗ ਪਤਨੀ ਲਈ ਸਰਪ੍ਰਾਇਜ ਦੇਣ ਲਈ ਇੰਤਜਾਰ ਕਰ ਰਿਹਾ ਸੀ । ਦੋਵੇਂ ਇੰਝ ਮਿਲੇ ਜਿਵੇਂ ਕੋਈ ਜਵਾਨ ਕਪਲ ਮਿਲੇ ਹੋਣ ।