ਸਪੇਨ 'ਚ ਸੋਕਾ ਪੈਣ ਕਾਰਨ 30 ਸਾਲ ਬਾਅਦ ਦਿਖਾਈ ਦਿੱਤਾ 'ਪਿੰਡ' (ਤਸਵੀਰਾਂ)

11/25/2021 2:44:01 PM

ਮੈਡ੍ਰਿਡ (ਬਿਊਰੋ): ਸਪੇਨ ਦਾ ਇਕ ਪਿੰਡ 30 ਸਾਲ ਪਹਿਲਾਂ ਹੜ੍ਹ ਦੀ ਚਪੇਟ ਵਿਚ ਆ ਗਿਆ ਸੀ। ਜਾਣਕਾਰੀ ਮੁਤਾਬਕ 1992 ਵਿੱਚ ਦੇਸ਼ ਹੜ੍ਹਾਂ ਦੀ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਸੀ। ਏਸੇਰੇਡੋ ਪਿੰਡ ਪੁਰਤਗਾਲ ਦੇ ਹਾਈਡ੍ਰੋਇਲੈਕਟ੍ਰਿਕ ਪਲਾਂਟ ਦੇ ਡੁੱਬਣ ਵਾਲੇ ਖੇਤਰ ਵਿੱਚ ਪੈਂਦਾ ਸੀ। ਜਿਵੇਂ ਹੀ ਉਥੋਂ ਪਾਣੀ ਛੱਡਿਆ ਗਿਆ, ਲਿਮੀਆ ਨਦੀ ਦੇ ਪਾਣੀ ਨਾਲ ਆਲੇ-ਦੁਆਲੇ ਦਾ ਇਲਾਕਾ ਅਤੇ ਇਮਾਰਤਾਂ ਵਿਚ ਹੜ੍ਹ ਆ ਗਿਆ। 

ਇਸ ਕਾਰਨ ਲਿੰਡੋਸੋ ਜਲ ਭੰਡਾਰ ਦੇ ਕਿਨਾਰੇ ’ਤੇ ਸਥਿਤ ਪਿੰਡ ਵੀ ਪਾਣੀ ਵਿੱਚ ਡੁੱਬ ਗਿਆ। ਫਿਰ ਪਿੰਡ ਦੇ ਸੈਂਕੜੇ ਲੋਕ ਪਲਾਇਨ ਕਰਨ ਲਈ ਮਜਬੂਰ ਹੋ ਗਏ ਸਨ। ਬੀਤੇ ਕੁਝ ਸਾਲਾਂ ਵਿੱਚ ਬਹੁਤ ਘੱਟ ਬਰਸਾਤ ਹੋਣ ਕਾਰਨ ਇਹ ਜਲ ਭੰਡਾਰ ਸੁੱਕ ਗਿਆ ਅਤੇ ਉਹ ਭੂਤੀਆ ਪਿੰਡ ਮੁੜ ਉਭਰ ਆਇਆ। ਇੱਥੇ ਮੌਜੂਦ ਘਰਾਂ ਦੇ ਖੰਡਰ, ਗਲੀਆਂ ਉਸ ਦੁਖਾਂਤ ਦਾ ਦਰਦ ਬਿਆਨ ਕਰ ਰਹੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਖ਼ੁਲਾਸਾ, ਕੈਨੇਡਾ 'ਚ 13 ਲੱਖ ਬੱਚੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ

ਜਲ ਭੰਡਾਰ ਵਿੱਚ ਪਾਣੀ ਹੇਠਲੇ ਪੱਧਰ 'ਤੇ ਹੈ। ਅਜਿਹੇ ਵਿੱਚ ਹੜ੍ਹਾਂ ਕਾਰਨ ਪਲਾਇਨ ਕਰਨ ਵਾਲੇ ਪਰਿਵਾਰਾਂ ਦੇ ਬੱਚੇ ਇੱਥੇ ਆ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਅਸੀਂ ਅਤੀਤ ਦੇਖਣ ਆਏ ਹਾਂ। ਇਸ ਨੂੰ ਬਚਾਉਣਾ ਚਾਹੁੰਦੇ ਹਾਂ, ਪਰ ਇਹ ਸੰਭਵ ਨਹੀਂ ਹੈ, ਕਿਉਂਕਿ ਸੋਕਾ ਤਾਂ ਖ਼ਤਮ ਹੋ ਜਾਵੇਗਾ।

Vandana

This news is Content Editor Vandana