ਵਿਜੇ ਮਾਲਿਆ ਨੂੰ ਬ੍ਰਿਟੇਨ ਦੀ ਹਾਈ ਕੋਰਟ ਤੋਂ ਮਿਲੀ ਰਾਹਤ

04/10/2020 8:06:10 PM

ਲੰਡਨ (ਭਾਸ਼ਾ)- ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਰਾਹਤ ਦਿੰਦੇ ਹੋਏ ਲੰਡਨ ’ਚ ਹਾਈ ਕੋਰਟ ਨੇ ਐੱਸ. ਬੀ. ਆਈ. ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਸਮੂਹ ਦੀ ਉਸ ਪਟੀਸ਼ਨ ’ਤੇ ਸੁਣਵਾਈ ਰੱਦ ਕਰ ਦਿੱਤੀ ਜਿਸ ’ਚ ਕਰਜ਼ੇ ਦੇ ਬੋਝ ਨਾਲ ਦੱਬੇ ਕਾਰੋਬਾਰੀ ਨੂੰ ਦੀਵਾਲੀਆ ਐਲਾਨ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਸ ਤੋਂ 1.145 ਅਰਬ ਪੌਂਡ ਦਾ ਕਰਜ਼ਾ ਵਸੂਲਿਆ ਜਾ ਸਕੇ। ਹਾਈ ਕੋਰਟ ਦੀ ਦੀਵਾਲੀਆ ਸ਼ਾਖਾ ਦੇ ਜੱਜ ਮਾਈਕ ਬ੍ਰਿਗਸ ਨੇ ਮਾਲਿਆ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਜਦ ਤੱਕ ਧਾਰਕ ਦੀ ਸੁਪਰੀਮ ਕੋਰਟ ’ਚ ਉਨ੍ਹਾਂ ਦੀਆਂ ਪਟੀਸ਼ਨਾਂ ਅਤੇ ਕਰਨਾਟਕ ਹਾਈ ਕੋਰਟ ਦੇ ਸਾਹਮਣੇ ਸਮਝੌਤੇ ਦੇ ਉਨ੍ਹਾਂ ਦੇ ਪ੍ਰਸਤਾਵ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

Karan Kumar

This news is Content Editor Karan Kumar