ਇਹ ਹੈ ਦੁਨੀਆ ਦਾ ਪਹਿਲਾ 'ਸੋਨੇ' ਦਾ ਹੋਟਲ, ਦੇਖੋ ਸ਼ਾਨਦਾਰ ਤਸਵੀਰਾਂ

07/03/2020 11:39:27 AM

ਹਨੋਈ (ਬਿਊਰੋ): ਦੁਨੀਆ ਦਾ ਪਹਿਲਾ ਸੋਨੇ ਦਾ ਹੋਟਲ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਖੁੱਲ੍ਹ ਚੁੱਕਾ ਹੈ। ਇੱਥੇ ਦਰਵਾਜੇ, ਕੱਪ, ਟੇਬਲ, ਖਿੜਕੀਆਂ, ਟੂਟੀਆਂ, ਵਾਸ਼ਰੂਮ, ਬਰਤਨ ਸਭ ਕੁਝ ਸੋਨੇ ਦਾ ਹੈ। 2 ਜੁਲਾਈ ਮਤਲਬ ਵੀਰਵਾਰ ਨੂੰ ਇਸ ਹੋਟਲ ਦਾ ਉਦਘਾਟਨ ਹੋਇਆ। ਇਸ ਹੋਟਲ ਦਾ ਨਾਮ 'ਡੋਲਸੇ ਹਨੋਈ ਲੇਕ' ਹੈ। ਇਸ ਹੋਟਲ ਵਿਚ ਗੇਟ ਤੋਂ ਲੈ ਕੇ ਕੌਫੀ ਕੱਪ ਤੱਕ ਸੋਨੇ ਦੇ ਹਨ। 

ਇਹ ਇਕ ਫਾਈਵ ਸਟਾਰ ਹੋਟਲ ਹੈ ਜੋ 25 ਮੰਜ਼ਿਲਾ ਬਣਾਇਆ ਗਿਆ ਹੈ। ਇਸ ਹੋਟਲ ਵਿਚ 400 ਕਮਰੇ ਹਨ। ਹੋਟਲ ਦੀਆਂ ਬਾਹਰੀ ਕੰਧਾਂ 'ਤੇ ਕਰੀਬ 54 ਹਜ਼ਾਰ ਵਰਗ ਫੁੱਟ ਗੋਲਡ ਪਲੇਟੇਡ ਟਾਈਲਾਂ ਲਗਾਈਆਂ ਗਈਆਂ ਹਨ। ਹੋਟਲ ਦੇ ਸਟਾਫ ਦਾ ਡਰੈਸ ਕੋਡ ਵੀ ਰੈੱਡ ਅਤੇ ਗੋਲਟਨ ਰੱਖਿਆ ਗਿਆ ਹੈ। 

ਲੌਬੀ ਵਿਚ ਫਰਨੀਚਰ ਅਤੇ ਹੋਰ ਸਜਾਵਟ ਵਿਚ ਵੀ ਸੋਨੇ ਦੀ ਕਾਰੀਗਰੀ ਕੀਤੀ ਗਈ ਹੈਤਾਂ ਜੋ ਪੂਰੇ ਹੋਟਲ ਵਿਚ ਗੋਲਡਨ ਅਹਿਸਾਸ ਹੋਵੇ। ਬਾਥਰੂਮ ਵਿਚ ਬਾਥਟੱਬ, ਸਿੰਕ, ਸ਼ਾਵਰ ਤੋਂ ਲੈ ਕੇ ਸਾਰੀਆਂ ਐਕਸੈਸਰੀਆਂ ਗੋਲਡਨ ਹਨ। ਬੈੱਡਰੂਮ ਵਿਚ ਵੀ ਫਰਨੀਚਾਰ ਅਤੇ ਸਜਾਵਟ ਦੇ ਸਾਮਾਨ 'ਤੇ ਗੋਲਡ ਪਲੇਟਿੰਗ ਕੀਤੀ ਗਈ ਹੈ। 

ਛੱਤ 'ਤੇ ਇਨਫਿਨਟੀ ਪੂਲ ਬਣਾਇਆ ਗਿਆ ਹੈ। ਇੱਥੋਂ ਹਨੋਈ ਸ਼ਹਿਰ ਦਾ ਖੂਬਸੂਰਤ ਨਜ਼ਾਰਾ ਦਿਸਦਾ ਹੈ। ਇੱਥੋਂ ਦੀਆਂ ਛੱਤਾਂ ਦੀਆਂ ਕੰਧਾਂ 'ਤੇ ਵੀ ਗੋਲਡ ਪਲੇਟਿਡ ਇੱਟਾਂ ਲਗਾਈਆਂ ਗਈਆਂ ਹਨ। ਪਹਿਲੇ ਦਿਨ ਆਏ ਮਹਿਮਾਨਾਂ ਨੇ ਇਸੇ ਵਿਚ ਹੀ ਦਿਲਚਸਪੀ ਦਿਖਾਈ। ਇਸ ਦੀਆਂ ਕੰਧਾਂ ਅਤੇ ਸ਼ਾਵਰ ਵੀ ਗੋਲਡ ਪਲੇਟੇਡ ਹਨ। ਇੱਥੇ ਲੋਕਤਸਵੀਰਾਂ ਖਿੱਚਵਾਉਂਦੇ ਨਜ਼ਰ ਆਏ।

ਇਸ ਹੋਟਲ ਦਾ ਨਿਰਮਾਣ ਸਾਲ 2009 ਵਿਚ ਸ਼ੁਰੂ ਕੀਤਾ ਗਿਆ ਸੀ। ਹੋਟਲ ਦੇ ਉੱਪਰੀ ਫਲੋਰ 'ਤੇ ਫਲੈਟਸ ਵੀ ਬਣਾਏ ਗਏ ਹਨ। ਜੇਕਰ ਕਿਸੇ ਨੇ ਫਲੈਟ ਖਰੀਦਣਾ ਹੋਵੇ ਤਾਂ ਉਹ ਖਰੀਦ ਸਕਦਾ ਹੈ। ਇਸ ਹੋਟਲ ਨੂੰ ਦੱਖਣ-ਪਰਬ ਏਸ਼ੀਆ ਦਾ ਸਭ ਤੋਂ ਵੱਧ ਲਗਜ਼ਰੀ ਹੋਟਲ ਦਾ ਖਿਤਾਬ ਦਿੱਤਾ ਗਿਆ ਹੈ। 

ਇਸ ਨੂੰ ਹੋਆ ਬਿਨ ਗਰੁੱਪ ਐਂਡ ਵਿਨਸ਼ਮ ਗਰੁੱਪ ਨੇ ਮਿਲ ਕੇ ਬਣਾਇਆ ਹੈ। ਇਹ ਦੋਵੇਂ ਮਿਲ ਕੇ 2 ਸੁਪਰ 6 ਸਟਾਰ ਹੋਟਲ ਦਾ ਪ੍ਰਬੰਧਨ ਕਰ ਰਹੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਸੋਨਾ ਸਾਡੇ ਮਾਨਸਿਕ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਹੋਟਲ ਪ੍ਰਬੰਧਨ ਨੇ ਸੋਨੇ ਦੀ ਪਲੇਟਿੰਗ ਦਾ ਇੰਨੀ ਜ਼ਿਆਦਾ ਵਰਤੋਂ ਕੀਤੀ ਹੈ। 

ਡਬਲ ਬੈੱਡਰੂਮ ਸੁਈਟ ਵਿਚ ਇਕ ਰਾਤ ਰੁਕਣਦਾ ਕਿਰਾਇਆ ਕਰੀਬ 75 ਹਜ਼ਾਰ ਰੁਪਏ ਹੈ। ਉੱਥੇ ਹੋਟਲ ਦੇ ਕਮਰਿਆਂ ਦਾ ਸ਼ੁਰੂਆਤੀ ਕਿਰਾਇਆ ਕਰੀਬ 20 ਹਜ਼ਾਰ ਰੁਪਏ ਹੈ। ਇੱਥੇ 6 ਤਰ੍ਹਾਂ ਦੇ ਕਮਰੇ ਹਨ। ਨਾਲ ਹੀ 6 ਤਰ੍ਹਾਂ ਦੇ ਸੁਈਟ ਵੀ ਹਨ। ਪ੍ਰੈਸੀਡੈਂਸ਼ੀਅਲ ਸੁਈਟ ਦੀ ਕੀਮਤ 4.85 ਲੱਖ ਰਪਏ ਪ੍ਰਤੀ ਰਾਤ ਹੈ। ਇਸ ਹੋਟਲ ਵਿਚ ਇਕ ਗੇਮਿੰਗ ਕਲੱਬ ਵੀ ਹੈ ਜੋ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਇੱਥੇ ਕਸੀਨੋ ਅਤੇ ਪੋਕਰ ਜਿਹੀਆਂ ਗੇਮ ਹਨ ਜਿੱਥੇ ਲੋਕ ਜਿੱਤਣ ਦੇ ਬਾਅਦ ਪੈਸੇ ਵੀ ਕਮਾ ਸਕਦੇ ਹਨ।
 

Vandana

This news is Content Editor Vandana