ਕੋਵਿਡ-19 ਦੇ ਕਹਿਰ ਦੌਰਾਨ ਵੀਅਤਨਾਮ ''ਚ ਖੁੱਲ੍ਹੇ ਸਕੂਲ

05/04/2020 6:11:11 PM

ਹਨੋਈ (ਭਾਸ਼ਾ): ਵੀਅਤਨਾਮ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 3 ਮਹੀਨੇ ਤੱਕ ਬੰਦ ਕੀਤੇ ਗਏ ਸਕੂਲ ਸੋਮਵਾਰ ਨੂੰ ਖੁੱਲ੍ਹ ਗਏ। ਰਾਜਧਾਨੀ ਹਨੋਈ ਦੇ ਇਕ ਸੈਕੰਡਰੀ ਸਕੂਲ ਵਿਚ 6ਵੀਂ ਜਮਾਤ ਦੇ ਚੁ ਕੁਆਂਗ ਅਨਹ ਨੇ ਕਿਹਾ,''ਮੈਂ ਦੁਬਾਰਾ ਸਕੂਲ ਜਾਣ ਲਈ ਉਤਸੁਕ ਹਾਂ। 3 ਮਹੀਨੇ ਬਾਅਦ ਮੈਂ ਆਪਣੇ ਅਧਿਆਪਕਾਂ ਅਤੇ ਸਾਥੀਆਂ ਨਾਲ ਮਿਲ ਸਕਾਂਗਾ।'' ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਸਕੂਲ ਵਿਚ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਆਬੂ ਧਾਬੀ 'ਚ ਭਾਰਤੀ ਸਮਾਜਿਕ ਕਾਰਕੁੰਨ ਦੀ ਕੋਵਿਡ-19 ਕਾਰਨ ਮੌ

ਅਧਿਆਪਕ ਦੀਨਹ ਬਿਚ ਹੀਨ ਨੇ ਕਿਹਾ,''ਇਸ ਸਮੇਂ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਅਸੀਂ ਇੱਥੇ ਸੈਨੇਟਾਈਜ਼ਰ ਦੀ ਵਿਵਸਥਾ ਕੀਤੀ ਹੈ। ਸਕੂਲ ਦੇ ਮੁੱਖ ਦਰਵਾਜੇ 'ਤੇ ਵਿਦਿਆਰਥੀਆਂ ਦੇ ਤਾਪਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਵਿਦਿਆਰਥੀ ਕਲਾਸ ਵਿਚ ਹੁੰਦੇ ਹਨ ਉਦੋਂ ਉਹਨਾਂ ਦੀ ਸਿਹਤ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ।'' ਵੀਅਤਨਾਮ ਵਿਚ ਕੋਵਿਡ-19 ਦੇ 271 ਮਾਮਲੇ ਸਾਹਮਣੇ ਆਏ ਸਨ। ਪਿਛਲੇ 3 ਹਫਤਿਆਂ ਤੋਂ ਇੱਥੇ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਫਰਵਰੀ ਦੀ ਸ਼ੁਰੂਆਤ ਵਿਚ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਪੜ੍ਹਾਉਣ ਦਾ ਕੰਮ ਆਨਲਾਈਨ ਮਾਧਿਅਮ ਨਾਲ ਕੀਤਾ ਜਾ ਰਿਹਾ ਸੀ।


Vandana

Content Editor

Related News