ਵੀਅਤਨਾਮ ਦੇ ਰਾਸ਼ਟਰਪਤੀ ਇਕ ਮਹੀਨੇ ਬਾਅਦ ਲੋਕਾਂ ਵਿਚ ਵਿਚਰੇ

08/28/2017 3:38:49 PM

ਹਨੋਈ— ਵਿਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਪਿਛਲੇ ਇਕ ਮਹੀਨੇ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰ ਰਹਿਣ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਜਨਤਕ ਨਜ਼ਰ ਆਏ। ਸਰਕਾਰੀ ਵੈਬਸਾਈਟ ਵਿਚ ਵਿਖਾਈ ਗਈ ਤਸਵੀਰ ਅਨੁਸਾਰ ਸ਼੍ਰੀ ਕਵਾਂਗ ਸੋਮਵਾਰ ਨੂੰ ਆਪਣੇ ਦਫ਼ਤਰ ਵਿਚ ਕਿਊਬਾ ਦੇ ਰਾਜਦੂਤ ਹਰਮਿਨਿਓ ਲੋਪੇਜ ਡਿਆਜ ਦੀ ਆਗਵਾਨੀ ਕਰਦੇ ਨਜ਼ਰ ਆਏ । ਸ਼੍ਰੀ ਕਵਾਂਗ ਪਿਛਲੇ 25 ਜੁਲਾਈ ਨੂੰ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਈ ਪੇਟਰੁਸੇਵ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਨਤਕ ਜਗ੍ਹਾ ਉੱਤੇ ਨਹੀਂ ਦਿਸੇ ਸਨ । ਇਸ ਦੌਰਾਨ ਲੋਕ ਉਨ੍ਹਾਂ ਦੀ ਸਿਹਤ ਅਤੇ ਉਨ੍ਹਾਂ ਅਹੁਦੇ ਨੂੰ ਲੈ ਕੇ ਕਈ ਕਿਆਸ ਲਗਾ ਰਹੇ ਸਨ । ਇਸ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰੀ ਮੀਡੀਆ ਨੇ ਸ਼੍ਰੀ ਕਵਾਂਗ ਵੱਲੋਂ ਲਿਖੇ ਗਏ ਇਕ ਆਰਟੀਕਲ ਨੂੰ ਛਾਪਿਆ ਸੀ ਜਿਸ ਵਿਚ ਉਨ੍ਹਾਂ ਇੰਟਰਨੈਟ ਉੱਤੇ ਸਖਤਾਈ ਨਾਲ ਰੋਕ ਲਗਾਉਣ ਦੇ ਬਾਰੇ ਵਿਚ ਚਰਚਾ ਕੀਤਾ ਸੀ ਪੁਰ ਉਨ੍ਹਾਂ ਦੇ ਅਹੁਦੇ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋਈ ਸੀ ।