ਨੇਪਾਲੀ ਰਾਸ਼ਟਰਪਤੀ ਨੇ ਸੰਵਿਧਾਨ ''ਤੇ ਗਤੀਰੋਧ ਦਾ ਹੱਲ ਕੱਢਣ ਲਈ ਸਾਰੇ ਦਲਾਂ ਦੀ ਬੁਲਾਈ ਮੀਟਿੰਗ

12/04/2016 3:27:47 PM

ਕਾਠਮੰਡੂ— ਨੇਪਾਲ ਦੇ ਸੰਵਿਧਾਨ ''ਚ ਸੋਧ ''ਤੇ ਗਤੀਰੋਧ ਨੂੰ ਲੈ ਕੇ ਚਿੰਤਾ ਕਰ ਰਹੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਅੱਜ ਮੌਜੂਦਾ ਸਿਆਸੀ ਹਾਲਾਤ ''ਤੇ ਚਰਚਾ ਕਰਨ ਲਈ ਸਾਰੇ ਦਲਾਂ ਦੀ ਮੀਟਿੰਗ ਬੁਲਾਈ ਹੈ। ਵਿਧਾਨ ਸਭਾ ਸੰਸਦ ''ਚ ਨੁਮਾਇੰਦਗੀ ਕਰਨ ਵਾਲੇ ਸਿਆਸੀ ਦਲਾਂ ਦੀ ਮੀਟਿੰਗ ਅੱਜ ਸ਼ਾਮ ਨੂੰ ਹੋਵੇਗੀ। ਰੀਪਬਲਿਕਾ ਆਨ ਲਾਈਨ ਨੇ ਇਕ ਸੂਤਰ ਦੇ ਹਵਾਲੇ ਤੋਂ ਕਿਹਾ ਰਾਸ਼ਟਰਪਤੀ ਭੰਡਾਰੀ ਤਾਜ਼ਾ ਸਿਆਸੀ ਘਟਨਾ ਨਾਲ ਚਿੰਤਾ ''ਚ ਰਹੀ ਹੈ। ਸੂਤਰਾਂ ਮੁਤਾਬਕ ਉਸ ਨੇ ਮੌਜੂਦਾ ਗਤੀਰੋਧ ਦੇ ਸਿਆਸੀ ਹੱਲ ਲਈ ਸਾਰੇ ਦਲਾਂ ਦੀ ਮੀਟਿੰਗ ਬੁਲਾਈ ਹੈ। ਰਾਸ਼ਟਰਪਤੀ ਜਨਮੋਰਚਾ ਨੇਪਾਲ ਦੇ ਪ੍ਰਧਾਨ ਚਿੱਤਰ ਬਹਾਦੁਰ ਕੇਸੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਸ ਫੋਨ ਕਰਕੇ ਮੀਟਿੰਗ ''ਚ ਆਉਣ ਨੂੰ ਕਿਹਾ। ਮੀਟਿੰਗ ਅਜਿਹੇ ਸਮੇਂ ''ਤੇ ਬੁਲਾਈ ਗਈ ਹੈ ਜਦੋਂ ਸਿਆਸੀ ਦਲ ਸੰਸਦ ''ਚ ਪੇਸ਼ ਸੰਵਿਧਾਨ ਸੋਧ ਬਿਲ ਨੂੰ ਲੈ ਕੇ ਵੰਡੇ ਹੋਏ ਬਨ। 
ਰਾਸ਼ਟਰਪਤੀ ਭੰਡਾਰੀ ਮੁੱਖ ਦਲਾਂ ਦੇ ਮੁੱਖ ਨੇਤਾਵਾਂ ਨਾਲ ਆਮ ਸਹਿਮਤੀ ਦੇ ਜ਼ਰੀਏ ਮੌਜੂਦਤਾ ਸਿਆਸੀ ਗਤੀਰੋਧ ਨਾਲ ਦੇਸ਼ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕਰਨ ਦੀ ਬੇਨਤੀ ਕਰ ਰਹੀ ਹੈ। ਪਿਛਲੇ ਸਾਲ ਬਣਾਏ ਗਏ ਸੰਵਿਧਾਨ ਨੂੰ ਮਧੇਸੀ ਭਾਈਚਾਰੇ ਦੇ ਅੰਦੋਲਨ ਕਾਰਨ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਦੇਸ਼ ਦੀ ਰਾਜ ਸੀਮਾ ਨੂੰ ਫਿਰ ਤੋਂ ਨਿਰਧਾਰਿਤ ਕਰਨ ਲਈ ਸੰਵਿਧਾਨ ''ਚ ਸੋਧ ਦੀ ਮੰਗ ਮਧੇਸੀ ਦਲਾਂ ਦੀ ਮੁੱਖ ਮੰਗ ਹੈ। ਮਧੇਸੀ ਫਰੰਟ ਨੇ ਪਿਛਲੇ ਹਫਤੇ ਸੰਵਿਧਾਨ ਸੋਧ ਬਿੱਲ ਦਾ ਸਮਰਥਨ ਕਰਨ ਨਾਲ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਭੇਦਭਾਵ ਕਰਨ ਨਾਲੇ ਮੌਜੂਦਾ ਸਵਰੂਪ ''ਚ ਇਹ ਸਵੀਕਾਰ ਨਹੀਂ ਹੈ। ਯੂਨਾਈਟੇਡ ਡੈਮੋਕ੍ਰੇਟਿਕ ਮਧੇਸੀ ਫਰੰਟ (ਯੂ. ਡੀ. ਐੱਫ. ਐੱਮ) ਅਤੇ ਫੈੱਡਰਲ ਸੋਸ਼ਲਿਸਟ ਫੋਰਮ-ਨੇਪਾਲ (ਐੱਫ. ਐੱਸ. ਐੱਲ-ਐੱਨ) ਨੇ ਕਿਹਾ ਕਿ ਉਹ ਸੰਵਿਧਾਨ ਸੋਧ ਬਿੱਲ ਨੂੰ ਸਵੀਕਾਰ ਨਹੀਂ ਕਰ ਸਕਦੇ, ਜਿਸ ਨੂੰ ਨੇਪਾਲ ਸਰਕਾਰ ਨੇ ਸੀ. ਪੀ. ਐੱਨ-ਯੂ. ਐੱਮ. ਐੱਲ. ਦੇ ਵਿਰੋਧ ਦੇ ਬਾਵਜੂਦ ਸੰਸਦ ''ਚ ਰੱਖੀ ਹੈ।