ਅਟਲਾਂਟਾ ''ਚ ਦੋ ਨਰਸਾਂ ਦੇ ਲਾਇਸੈਂਸ ਹੋਏ ਰੱਦ, 89 ਸਾਲਾ ਮਰੀਜ਼ ਦਾ ਧਿਆਨ ਰੱਖਣ ''ਚ ਕੀਤੀ ਸੀ ਅਣਗਹਿਲੀ

11/18/2017 3:16:32 PM

ਅਟਲਾਂਟਾ— ਸਾਲ 2014 'ਚ ਦੋ ਨਰਸਾਂ ਦੀ ਅਣਗਹਿਲੀ ਕਾਰਨ ਇਕ 89 ਸਾਲਾ ਮਰੀਜ਼ ਦੀ ਜਾਨ ਚਲੀ ਗਈ ਸੀ। ਇਸ ਕੇਸ 'ਚ ਉਹ ਦੋਵੇਂ ਦੋਸ਼ੀ ਪਾਈਆਂ ਗਈਆਂ ਹਨ ਅਤੇ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਨ੍ਹਾਂ ਦੋਹਾਂ ਨਰਸਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਅਦਾਲਤ 'ਚ ਇਨ੍ਹਾਂ ਔਰਤਾਂ ਦੇ ਗੁਨਾਹ ਦੀ ਵੀਡੀਓ ਦਿਖਾਈ ਗਈ ਜਿਸ ਮਗਰੋਂ ਇਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ। ਵੀਡੀਓ 'ਚ ਸਪੱਸ਼ਟ ਦਿਖਾਈ ਦਿੱਤਾ ਕਿ ਇਕ ਬਜ਼ੁਰਗ ਬੁਰੀ ਹਾਲਤ 'ਚ ਪਿਆ ਹੈ ਤੇ ਨਰਸਿੰਗ ਹੋਮ 'ਚ ਇਲਾਜ ਲਈ ਰੱਖੀਆਂ ਨਰਸਾਂ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਜਦ ਕਾਫੀ ਸਮੇਂ ਤਕ ਉਹ ਦਰਦ ਨਾਲ ਤੜਫਦਾ ਰਿਹਾ ਤੇ ਮਦਦ ਮੰਗਦਾ ਰਿਹਾ। ਉਨ੍ਹਾਂ ਨੇ ਉਸ ਨੂੰ ਸੀ.ਪੀ.ਆਰ ਵੀ ਨਹੀਂ ਦਿੱਤੀ। ਕਾਫੀ ਸਮੇਂ ਬਾਅਦ ਜਦ ਉਹ ਉਸ ਨੂੰ ਆਕਸੀਜਨ ਮਸ਼ੀਨ ਲਗਾ ਕੇ ਦੇਣ ਲੱਗੀਆਂ ਤਾਂ ਉਨ੍ਹਾਂ ਕੋਲੋਂ ਇਹ ਵੀ ਨਾ ਲੱਗੀ। ਇਕ ਬਜ਼ੁਰਗ ਮਰ ਰਿਹਾ ਸੀ ਤੇ ਆਪਣੀ ਬੇਵਕੂਫੀ 'ਤੇ ਇਹ ਨਰਸਾਂ ਹੱਸ ਰਹੀਆਂ ਸਨ। ਇਨ੍ਹਾਂ ਦੋਹਾਂ ਨਰਸਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਜ਼ੁਰਮਾਨਾ ਵੀ ਲੱਗਾ ਹੈ।