ਆਸਟਰੇਲੀਆ ਦਾ ਇਹ ਸੂਬਾ ਹੈ ਕਾਰਾਂ ਦੀਆਂ ਚੋਰੀਆਂ ਦੇ ਮਾਮਲੇ ''ਚ ਪਹਿਲੇ ਨੰਬਰ ''ਤੇ

02/02/2017 5:05:47 PM

ਮੈਲਬੌਰਨ— ਨਵੇਂ ਅੰਕੜਿਆਂ ''ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਵਿਕਟੋਰੀਆ, ਆਸਟਰੇਲੀਆ ਦਾ ਅਜਿਹਾ ਸੂਬਾ ਹੈ, ਜਿੱਥੇ ਸਾਲ 2015-16 ਦੌਰਾਨ ਸਭ ਤੋਂ ਵਧ ਕਾਰਾਂ ਚੋਰੀ ਹੋਈਆਂ ਹਨ। ਆਸਟੇਰੀਲਆ ਦੇ ਅੰਕੜਾ ਬਿਊਰੋ ਦੇ ਡਾਟੇ ਮੁਤਾਬਕ ਜੁਲਾਈ 2015 ਤੋਂ ਜੂਨ 2016 ਦਰਮਿਆਨ ਪੂਰੇ ਸੂਬੇ ''ਚ ਕਾਰਾਂ ਚੋਰੀ ਹੋਣ ਦੇ ਕੁੱਲ ਮਿਲਾ ਕੇ 17,900 ਮਾਮਲੇ ਸਾਹਮਣੇ ਆਏ ਹਨ। ਇੰੰਨਾ ਹੀ ਨਹੀਂ, ਇਨ੍ਹਾਂ ਅੰਕੜਿਆਂ ਦੇ ਮੁਤਾਬਕ ਇੰਨੇ ਸਮੇਂ ''ਚ ਪੂਰੇ ਸੂਬੇ ਕਾਰਾਂ ਚੋਰੀ ਹੋਣ ਦੀ ਸਲਾਨਾ ਦਰ ''ਚ 36.83 ਫੀਸਦੀ ਵਾਧਾ ਹੋਇਆ ਹੈ।
ਉੱਥੇ ਹੀ ਇਸ ਰਿਪੋਰਟ ''ਚ ਨਿਊ ਸਾਊਥ ਵੇਲਜ਼ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਇੱਥੇ ਜੁਲਾਈ 2015 ਤੋਂ ਜੂਨ 2016 ਦਰਮਿਆਨ ਕਾਰਾਂ ਚੋਰੀ ਹੋਣ ਦੇ ਕੁੱਲ 9300 ਮਾਮਲੇ ਸਾਹਮਣੇ ਆਏ ਹਨ। ਇਸ ਸੂਚੀ ''ਚ ਉੱਤਰੀ ਇਲਾਕੇ ਨੂੰ ਆਖਰੀ ਸਥਾਨ ਹਾਸਲ ਹੋਇਆ ਹੈ। ਇੱਥੇ ਇੰਨੇ ਸਮੇਂ ਦੌਰਾਨ ਕਾਰਾਂ ਚੋਰੀ ਹੋਣ ਦੇ 900 ਮਾਮਲੇ ਸਾਹਮਣੇ ਹਨ।