ਨਸਲੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਨੇ ਕਿਹਾ— ਆਸਟਰੇਲੀਆ ''ਚ ਅਜਿਹੇ ਹਮਲਿਆਂ ਲਈ ''ਟਰੰਪ ਪ੍ਰਭਾਵ'' ਜ਼ਿੰਮੇਵਾਰ

03/27/2017 6:05:42 PM

ਮੈਲਬੌਰਨ— ਆਸਟਰੇਲੀਆ ''ਚ ਨਸਲੀ ਹਮਲੇ ਦੀ ਘਟਨਾ ''ਚ ਇਕ ਨੌਜਵਾਨ ਸਮੂਹ ਵਲੋਂ ਕੁੱਟਮਾਰ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਵਿਅਕਤੀ ਲੀ ਮੈਕਸ ਜੌਏ ਨੇ ਕਿਹਾ ਕਿ ਦੇਸ਼ ''ਚ ਸੋਚ ਬਦਲ ਰਹੀ ਹੈ ਅਤੇ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਭਾਵ ਦੀ ਵਜ੍ਹਾ ਤੋਂ ਹੋ ਸਕਦਾ ਹੈ। ਨਰਸਿੰਗ ਦੀ ਪੜ੍ਹਾਈ ਕਰਨ ਦੇ ਨਾਲ ਟੈਕਸੀ ਡਰਾਈਵਰ ਦੇ ਤੌਰ ''ਤੇ ਕੰਮ ਕਰਨ ਵਾਲੇ ਜੌਏ ਨੇ ਦੋਸ਼ ਲਾਇਆ ਕਿ ਇਕ ਲੜਕੀ ਸਮੇਤ 5 ਲੋਕਾਂ ਨੇ ''ਯੂ ਬਲੱਡੀ ਬਲੈਕ ਇੰਡੀਅਨਜ਼'' ਵਰਗੀ ਟਿੱਪਣੀ ਕੀਤੀ ਅਤੇ ਉਨ੍ਹਾਂ ਨੂੰ ਕੁੱਟਿਆ। ਇਹ ਘਟਨਾ ਤਸਮਾਨੀਆ ਦੇ ਉੱਤਰੀ ਹੋਬਾਰਟ ਸਥਿਤ ਮੈਕਡੋਨਲਡ ਰੈਸਟੋਰੈਂਟ ਦੇ ਬਾਹਰ ਵਾਪਰੀ। 
33 ਸਾਲਾ ਜੌਏ ਕੇਰਲ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਨਸਲੀ ਆਧਾਰ ''ਤੇ ਦੁਸ਼ਮਣੀ ਦਾ ਕਾਰਨ ''ਡੋਨਾਲਡ ਟਰੰਪ ਪ੍ਰਭਾਵ'' ਹੋ ਸਕਦਾ ਹੈ। ਭਾਰਤੀ ਮੂਲ ਦੇ ਵਿਅਕਤੀ ਜੌਏ ਨੇ ਕਿਹਾ, ''''ਨਸਲੀ ਸੋਚ ਨਿਸ਼ਚਿਤ ਤੌਰ ''ਤੇ ਬਦਲ ਰਹੀ ਹੈ। ਇਹ ਲਗਾਤਾਰ ਬਦਲ ਰਹੀ ਹੈ। ਕਈ ਦੂਜੇ ਡਰਾਈਵਰਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਹਨ ਪਰ ਹਰ ਕੋਈ ਪੁਲਸ ਕੋਲ ਨਹੀਂ ਜਾ ਰਿਹਾ।'''' ਜੌਏ ਨੇ ਕਿਹਾ ਕਿ ਉਹ 8 ਸਾਲ ਤੋਂ ਹੋਬਾਰਟ ਸ਼ਹਿਰ ''ਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਨੇ ਇਕ ਹਫਤੇ ਪਹਿਲਾਂ ਵਾਪਰੀ ਇਕ ਹੋਰ ਘਟਨਾ ਬਾਰੇ ਵੀ ਦੱਸਿਆ।

Tanu

This news is News Editor Tanu