ਉਪ ਰਾਸ਼ਟਰਪਤੀ ਦੀ ਉਮੀਦਵਾਰ ਹੈਰਿਸ ਜਨਮ ਦੇ ਮੂਲ ਸਥਾਨ ਸਬੰਧੀ ਵਿਵਾਦ ''ਚ ਘਿਰੀ

08/14/2020 2:38:04 PM

ਵਾਸ਼ਿੰਗਟਨ- ਅਮਰੀਕਾ ਵਿਚ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਜਨਮ ਦੇ ਮੂਲ ਸਥਾਨ ਨੂੰ ਲੈ ਕੇ ਸਾਜਿਸ਼ਨ ਵਿਵਾਵ ਵਿਚ ਘਿਰ ਗਈ ਹੈ। 
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਹੈਰਿਸ ਵ੍ਹਾਈਟ ਹਾਊਸ ਵਿਚ ਸੇਵਾਵਾਂ ਦੇਣ ਦੀਆਂ ਯੋਗਤਾਵਾਂ ਨੂੰ ਪੂਰਾ ਨਹੀਂ ਕਰਦੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਵੀ ਇਸੇ ਤਰ੍ਹਾਂ ਦੇ ਵਿਵਾਦ ਪੈਦਾ ਕੀਤੇ ਗਏ ਸਨ ਜਦ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਜਨਮ ਸਥਾਨ ਨੂੰ ਲੈ ਕੇ ਸਵਾਲ ਚੁੱਕੇ ਸਨ। ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣਿਆ ਹੈ। ਹੈਰਿਸ ਦੇ ਪਿਤਾ ਜਮੈਕਾ ਵਿਚ ਪੈਦਾ ਹੋਏ ਸੀ ਤੇ ਮਾਂ ਭਾਰਤੀ ਸੀ। ਹੈਰਿਸ ਦੇ ਜਨਮ ਦੇ ਮੂਲ ਸਥਾਨ 'ਤੇ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਲਈ 2010 ਵਿਚ ਰੀਪਬਲਿਕਨ ਪ੍ਰਾਇਮਰੀ ਵਿਚ ਚੋਣਾਅ ਲੜ ਚੁੱਕੇ ਡਾ. ਜਾਨ ਈਸਟਮੈਨ ਨੇ ਨਿਊਜ਼ਵੀਕ ਓਪ-ਐਡ ਵਿਚ ਸਵਾਲ ਚੁੱਕੇ ਸਨ। 

ਹੈਰਿਸ ਦਾ ਜਨਮ 20 ਅਕਤੂਬਰ, 1964 ਨੂੰ ਕੈਲੇਫੋਰਨੀਆ ਦੇ ਓਕਲੈਂਡ ਵਿੱਚ ਹੋਇਆ ਸੀ। ਉਸ ਦੀ ਮਾਂ ਸ਼ਿਆਮਲਾ ਗੋਪਾਲਨ ਤਾਮਿਲਨਾਡੂ, ਭਾਰਤ ਤੋਂ ਅਮਰੀਕਾ ਆਈ ਸੀ ਅਤੇ ਉਸ ਦੇ ਪਿਤਾ ਡੋਨਾਲਡ ਜੇ ਹੈਰਿਸ ਜਮਾਇਕਾ ਤੋਂ ਅਮਰੀਕਾ ਆਏ ਸਨ।


Lalita Mam

Content Editor

Related News