ਕਾਫੀ ਛੋਟਾ ਹੋਣ ਦੇ ਬਾਵਜੂਦ ਸਾਰੀਆਂ ਸੁੱਖ-ਸੁਵਿਧਾਵਾਂ ਨਾਲ ਲੈਸ ਹੈ ਇਹ ਆਲੀਸ਼ਾਨ ਘਰ (ਦੇਖੋ ਤਸਵੀਰਾਂ)

10/17/2017 4:23:29 PM

ਟੋਕੀਓ(ਬਿਊਰੋ)— ਉਂਝ ਤਾਂ ਤੁਸੀਂ ਇਕ ਤੋਂ ਇਕ ਆਲੀਸ਼ਾਨ ਅਤੇ ਸ਼ਾਨਦਾਰ ਘਰ ਦੇਖੇ ਹੋਵੋਗੇ ਜੋ ਬਾਹਰੋਂ ਸ਼ਾਨਦਾਰ ਨਜ਼ਰ ਆਉਂਦੇ ਹਨ ਅਤੇ ਅੰਦਰੋਂ ਉਸ ਤੋਂ ਵੀ ਜ਼ਿਆਦਾ ਸ਼ਾਨਦਾਰ ਹੁੰਦੇ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਘਰ ਦੇ ਬਾਰੇ ਵਿਚ ਜੋ ਬਾਹਰੋਂ ਤਾਂ ਸਿੰਪਲ ਅਤੇ ਇਕ ਡੱਬੇ ਵਰਗਾ ਨਜ਼ਰ ਆਉਂਦਾ ਹੈ ਪਰ ਅੰਦਰੋਂ ਲਗਜ਼ਰੀਅਸ ਫੀਲ ਕਰਾਉਂਦਾ ਹੈ।
ਇਹ ਛੋਟਾ ਜਿਹਾ ਘਰ ਜਾਪਾਨ ਵਿਚ ਟੋਕੀਓ ਦੇ ਸੁਗਿਨਾਮੀ ਇਲਾਕੇ ਵਿਚ ਹੈ, ਜੋ ਦੁਨੀਆ ਦੀ ਕੀਮਤੀ ਜਗ੍ਹਾਵਾਂ ਵਿਚੋਂ ਇਕ ਹੈ। ਇਹ ਘਰ ਸਿਰਫ 594 ਵਰਗਫੁੱਟ ਦਾ ਹੈ ਅਤੇ ਤਿਕੋਣੇ ਸਰੂਪ ਵਿਚ ਬਣਿਆ ਹੋਇਆ ਹੈ। ਇਸ ਦੇ ਇਕ ਪਾਸੇ ਨਦੀ ਹੈ ਅਤੇ ਦੂਜੇ ਪਾਸੇ ਸੜਕ। ਇਸ ਜਗ੍ਹਾ ਨੂੰ ਆਰਕੀਟੈਕਟ ਮਿਜੁਸ਼ੀ ਨੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਕਿ ਉਹ ਇਕ ਦੋ-ਮੰਜ਼ਿਲਾ ਮੈਂਸ਼ਨ ਹੋਮ ਵਿਚ ਬਦਲ ਗਿਆ।
ਅੰਦਰੋਂ ਅਜਿਹੀ ਲਗਜ਼ਰੀਅਸ ਲੁੱਕ ਹੈ ਘਰ ਦੀ
ਜ਼ਿਕਰਯੋਗ ਹੈ ਕਿ ਇਸ ਘਰ ਨੂੰ ਬਣਾਉਣ ਲਈ ਇਕ ਬਹੁਤ ਛੋਟਾ ਜਿਹਾ ਕਾਰਨਰ ਮਿਲਿਆ ਸੀ, ਜਿਸ ਨੂੰ ਮਿਜੁਸ਼ੀ ਨੇ ਆਪਣੀ ਕਲਪਨਾ ਸ਼ਕਤੀ ਨਾਲ ਅਜਿਹੇ ਘਰ ਵਿਚ ਬਦਲ ਦਿੱਤਾ, ਜਿਸ ਦੇ ਬਾਰੇ ਵਿਚ ਸੋਚਣਾ ਵੀ ਸੰਭਵ ਨਹੀਂ ਸੀ। ਇਸ ਘਰ ਵਿਚ ਮਿਜੁਸ਼ੀ ਆਪਣੀ ਪਤਨੀ ਅਤੇ ਧੀ ਨਾਲ ਰਹਿੰਦੇ ਹਨ। ਇਸ ਵਿਚ ਬੇਡਰੂਮ ਗਰਾਊਂਡ ਫਲੋਰ 'ਤੇ ਹੈ ਤਾਂ ਲਿਵਿੰਗ ਏਰੀਆ ਫਰਸਟ ਫਲੋਰ ਉੱਤੇ। ਇਸ ਵਿਚ ਇਕ ਪਲੇ ਰੂਮ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਕ ਵੱਡੀ ਵਿੰਡੋ, ਮਾਰਡਨ ਰਸੋਈ ਅਤੇ ਬਾਥਰੂਮ ਵੀ ਇਸ ਨੂੰ ਲਗਜ਼ਰੀਅਸ ਲੁੱਕ ਦਿੰਦੇ ਹਨ।