ਵੈਨਿਸ ''ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਬੰਬ, ਟਰੇਨ ਤੇ ਹਵਾਈ ਸੇਵਾਵਾਂ ਕੀਤੀਆਂ ਬੰਦ

02/03/2020 9:51:12 AM

ਰੋਮ, (ਏਜੰਸੀ)— ਵੈਨਿਸ 'ਚ ਦੂਜੇ ਵਿਸ਼ਵ ਯੁੱਧ ਦਾ ਬੰਬ ਐਤਵਾਰ ਨੂੰ ਹਟਾਇਆ ਗਿਆ। ਇਸ ਨੂੰ ਡਫਿਊਜ਼ ਕਰ ਕੇ ਸਮੁੰਦਰ 'ਚ ਵਹਾ ਦਿੱਤਾ ਗਿਆ। ਇਸ ਲਈ ਮਾਰਗੋਰਾ ਪੋਰਟ ਨੇੜਿਓਂ 3500 ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲੈ ਜਾਇਆ ਗਿਆ। ਅਧਿਕਾਰੀਆਂ ਨੇ ਬੰਬ ਹਟਾਏ ਜਾਣ ਤਕ ਕਿਸ਼ਤੀ, ਟਰੇਨਾਂ ਅਤੇ ਬੱਸ ਸੇਵਾਵਾਂ ਰੋਕ ਦਿੱਤੀਆਂ। ਮਾਰਕੋ ਪੋਲੋ ਏਅਰਪੋਰਟ ਤੋਂ ਜਹਾਜ਼ ਸੇਵਾਵਾਂ ਵੀ 4 ਘੰਟੇ ਲਈ ਰੋਕ ਦਿੱਤੀਆਂ ਗਈਆਂ। ਜਨਵਰੀ 'ਚ ਸੀਵਰ ਲਾਈਨ ਦੀ ਮੁਰੰਮਤ ਲਈ ਕੀਤੀ ਗਈ ਖੋਦਾਈ ਦੌਰਾਨ ਇਹ ਬੰਬ ਮਿਲਿਆ। ਇਸ ਦਾ ਭਾਰ 225 ਕਿਲੋ ਸੀ ਅਤੇ ਇਸ 'ਚ ਤਕਰੀਬਨ 129 ਕਿਲੋ ਬਾਰੂਦ ਭਰਿਆ ਸੀ।

ਬੰਬ ਨੂੰ ਹਟਾਉਣ ਦੇ ਕੰਮ 'ਚ ਲੱਗੀ ਫੌਜ ਰੈਜੀਮੈਂਟ ਦੇ ਕਮਾਂਡਰ ਗਿਆਲੁਸਾ ਡੇਲੋ ਮੋਨੈਕੋ ਮੁਤਾਬਕ,'ਸੁਰੱਖਿਆ ਵਰਤਣੀ ਜ਼ਰੂਰੀ ਸੀ। ਹਾਲਾਂਕਿ ਬੰਬ ਕਾਫੀ ਪੁਰਾਣਾ ਸੀ ਪਰ ਇਸ 'ਚ ਧਮਾਕਾ ਹੋ ਸਕਦਾ ਸੀ। ਇਸ ਨੂੰ ਸ਼ਿਪ ਰਾਹੀਂ ਸਮੁੰਦਰ 'ਚ ਲੈ ਜਾਣ 'ਚ ਵੀ ਖਤਰਾ ਸੀ। ਐਤਵਾਰ ਸਵੇਰੇ ਦੋ ਪੜਾਵਾਂ 'ਚ ਇਸ ਆਪਰੇਸ਼ਨ ਨੂੰ ਚਲਾਇਆ ਗਿਆ। ਪਹਿਲੇ ਪੜਾਅ 'ਚ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਸਥਾਨ 'ਤੇ ਲੈ ਜਾਇਆ ਗਿਆ। ਦੂਜੇ ਪੜਾਅ 'ਚ ਬੰਬ ਨੂੰ ਹਟਾਉਣ ਦਾ ਕੰਮ ਕੀਤਾ ਗਿਆ।


Related News