ਵੈਨਜ਼ੁਏਲਾ ਨੇ ਤਖਤਾਪਲਟ ਦੀ ਕੋਸ਼ਿਸ਼ ਦੇ ਦੋਸ਼ ''ਚ ਦੋ ਸਾਬਕਾ ਅਮਰੀਕੀ ਫੌਜੀਆਂ ਨੂੰ ਦਿੱਤੀ ਸਜ਼ਾ

08/09/2020 10:04:35 AM

ਕਰਾਕਾਸ-  ਵੈਨਜ਼ੁਏਲਾ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਅਮਰੀਕਾ ਦੇ ਦੋ ਸਾਬਕਾ ਫੌਜੀਆਂ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। 

ਰਿਪੋਰਟਾਂ ਮੁਤਾਬਕ ਅਦਾਲਤ ਨੇ ਲਿਊਕ ਡੈਨਮੈਨ ਅਤੇ ਆਇਰਨ ਬੈਰੀ ਨੂੰ ਤਖਤਾਪਲਟ ਦੀ ਸਾਜਿਸ਼ ਰਚਣ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਅਤੇ ਅੱਤਵਾਦ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ। ਇਨ੍ਹਾਂ ਦੋਹਾਂ ਨੂੰ ਵੈਨਜ਼ੁਏਲਾ ਦੇ ਅਧਿਕਾਰੀਆਂ ਨੇ 13 ਲੋਕਾਂ ਨਾਲ ਇਸ ਸਾਲ ਮਈ ਮਹੀਨੇ ਵਿਚ ਕੋਲੰਬੀਆ ਤੋਂ ਸਮੁੰਦਰ ਦੇ ਰਸਤਿਓਂ ਵੈਨਜ਼ੁਏਲਾ ਵਿਚ ਦਾਖਲ ਹੁੰਦੇ ਸਮੇਂ ਹਿਰਾਸਤ ਵਿਚ ਲਿਆ ਸੀ। 

Lalita Mam

This news is Content Editor Lalita Mam