ਵੈਨਜ਼ੁਏਲਾ ''ਚ 6 ਦਸੰਬਰ ਨੂੰ ਹੋਵੇਗੀ ਸੰਸਦੀ ਚੋਣ

07/02/2020 11:19:37 AM

ਵੈਨਜ਼ੁਏਲਾ- ਦੱਖਣੀ-ਅਮਰੀਕੀ ਦੇਸ਼ ਵੈਨਜ਼ੁਏਲਾ ਵਿਚ 6 ਦਸੰਬਰ ਨੂੰ ਸੰਸਦੀ ਚੋਣਾਂ ਕਰਵਾਈਆਂ ਜਾਣਗੀਆਂ। ਵੈਨਜ਼ੁਏਲਾ ਦੀ ਰਾਸ਼ਟਰੀ ਚੋਣ ਪ੍ਰੀਸ਼ਦ ਇੰਦਰਾ ਅਲਫੋਂਜਾ ਇਜਾਗੁਏਰੇ ਨੇ ਵੀਰਵਾਰ ਨੂੰ ਟੀ. ਵੀ. ਸੰਬੋਧਨ ਵਿਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,"ਸੰਸਦੀ ਚੋਣ ਲਈ 6 ਦਸੰਬਰ, 2020 ਨੂੰ ਵੋਟਿੰਗ ਹੋਵੇਗੀ।" ਜ਼ਿਕਰਯੋਗ ਹੈ ਕਿ ਵੈਨਜ਼ੁਏਲਾ ਪਿਛਲੇ ਤਕਰੀਬਨ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਉਸ ਦੇ ਅਮਰੀਕਾ ਸਣੇ ਕਈ ਹੋਰ ਦੇਸ਼ਾਂ ਨਾਲ ਸਬੰਧ ਕਾਫੀ ਖਰਾਬ ਹੋ ਗਏ ਹਨ।

ਇਸ ਵਿਚਕਾਰ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਮੰਗਲਵਾਰ ਨੂੰ ਰਾਜਧਾਨੀ ਕਾਰਾਕਸ ਸਥਿਤ ਯੂਰਪੀ ਸੰਘ ਦੇ ਮਿਸ਼ਨ ਦੀ ਮੁਖੀ ਇਸਾਬੇਲ ਬ੍ਰਿਲਹਾਂਟੇ ਪੈਡਰੋਸਾ ਨੂੰ 72 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। 

Lalita Mam

This news is Content Editor Lalita Mam